ਨੂੰਹਾਂ ਦਾ ਆਮ ਸਲੋਗਨ ‘ ਨੀ ਮੈਂ ਸੱਸ ਕੁੱਟਣੀ ‘ ਉੱਪਰ ਬਣਨ ਜਾ ਰਹੀ ਹੈ ਪੰਜਾਬੀ ਫ਼ਿਲਮ ।

ਪੰਜਾਬੀ ਇੰਡਸਟਰੀ ਦਰਸ਼ਕਾਂ ਸਾਹਮਣੇ ਬੇਹੱਦ ਨਿੱਖਰ ਕੇ ਸਾਹਮਣੇ ਆ ਰਹੀ ਹੈ । ਪੋਲੀਵੁੱਡ ਵਿੱਚ ਹਰ ਹਫ਼ਤੇ ਨਵੀਂ ਫ਼ਿਲਮ ਦੀ ਅਨਾਊਸਮੈਂਟ ਕੀਤੀ ਜਾਂਦੀ ਹੈ । ਇਸ ਹਫ਼ਤੇ ਵੀ ਹਾਸੇਪੂਰਵਕ ਸਿਰਲੇਖ ਨਾਲ ਇੱਕ ਫ਼ਿਲਮ ਦੀ ਅਨਾਊਸਮੈਂਟ ਕੀਤੀ ਗਈ ਹੈ ਜਿਸ ਦਾ ਸਿਰਲੇਖ ਹੈ ‘ ਨੀ ਮੈਂ ਸੱਸ ਕੁੱਟਣੀ ‘ । ਇਸ ਸਿਰਲੇਖ ਦੇ ਪੰਜਾਬੀ ਗਾਣੇ ਵੀ ਬਣੇ ਨੇ ਜਿਵੇਂ ਕਿ ‘ ਨੀ ਮੈਂ ਸੱਸ ਕੁੱਟਣੀ , ਕੁੱਟਣੀ ਸੰਦੂਕਾਂ ਓਹਲੇ ‘ ਤੇ ‘ ਵੇ ਮੈਂ ਸੱਸ ਕੁੱਟਣੀ ਇੱਕ ਨਿੱਮ ਦਾ ਘੋਟਣਾ ਲਿਆਵੀਂ ‘ ਆਦਿ ।
ਇਸ ਸਿਰਲੇਖ ਦੀ ਗੱਲ ਕਰੀਏ ਤਾਂ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਇੱਕ ਕਾਮੇਡੀ ਫ਼ਿਲਮ ਨੂੰ ਦਰਸਾਉਂਦਾ ਸਿਰਲੇਖ ਹੈ  ਜਿਸ ਵਿੱਚ ਸੱਸ ਨੂੰ ਕੁੱਟਣ ਦੀ ਗੱਲ ਕੀਤੀ ਗਈ ਹੈ । ਵੈਸੇ ਤਾਂ ਮੁੱਢ ਤੋਂ ਹੀ ਸੱਸਾਂ ਦਾ ਡਰ ਨੂੰਹਾਂ ਅੰਦਰ ਜਿਆਦਾ ਹੁੰਦਾ ਹੈ ਤੇ ਜਵਾਈਆਂ ਵਿੱਚ ਥੋੜਾ ਘੱਟ । ਜੇਕਰ ਸੱਸ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਸੱਸ-ਨੂੰਹ ਤੇ ਸੱਸ-ਜਵਾਈ ਦੇ ਇਹ ਦੋ ਰਿਸ਼ਤੇ ਹੀ ਹੁੰਦੇ ਹਨ ਪਰ ਲੜਾਈ ਤਾਂ ਅਕਸਰ ਨੂੰਹ-ਸੱਸ ਦੇ ਰਿਸ਼ਤੇ ਵਿਚਕਾਰ ਹੀ ਜਿਆਦਾ ਸੁਣਨ ਨੂੰ ਮਿਲਦੀ ਹੈ ਤੇ ਫ਼ਿਲਮ ਦੇ ਸਿਰਲੇਖ ‘ ਨੀ ਮੈਂ ਸੱਸ ਕੁੱਟਣੀ ‘ ਨੂੰ ਵੀ ਨੂੰਹਾਂ ਦਾ ਹੀ ਆਮ ਸਲੋਗਣ ਦਿਖਾਇਆ ਜਾਂਦਾ ਹੈ ।
ਇਸ  ਫ਼ਿਲਮ ਨੂੰ ‘ਬਨਵੈਤ ਫਿਲਮਜ਼’ ਦੇ ਬੈਨਰ ਹੇਠ ਪੇਸ਼ ਕੀਤਾ ਜਾਵੇਗਾ । ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ ਹੋਣਗੇ । ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਵਲੋਂ ਲਿਖੀ ਗਈ ਹੈ ਤੇ ਪਰਵੀਨ ਕੁਮਾਰ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ। ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਅਕਤੂਬਰ ਚ ਸ਼ੁਰੂ ਹੋਵੇਗੀ ਤੇ ਅਗਲੇ ਸਾਲ 2020 ਵਿੱਚ ਗਰਮੀਆਂ ਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦੀ ਸਟਾਰਕਾਸਟ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ । ਸੋ ਇੰਤਜ਼ਾਰ ਹੈ ਫ਼ਿਲਮ ਦੇ ਅਦਾਕਾਰਾਂ ਬਾਰੇ ਤੇ ਫ਼ਿਲਮ ਦੀ ਸਟੋਰੀ ਨੂੰ ਵਿਸਥਾਰਪੂਰਵਕ ਜਾਨਣ ਦਾ ਤੇ ਆਸ ਕਰਦੇ ਹਾਂ ਕਿ ਇਹ ਇੰਤਜ਼ਾਰ ਜਲਦੀ ਹੀ ਖ਼ਤਮ ਹੋਵੇਗਾ ।

Comments

comments

Post Author: Jasdeep Singh Rattan