ਨੀਰੂ ਬਾਜਵਾ ਇੰਟਰਟੇਨਮੈਂਟ ਪੇਸ਼ ਕਰਦੇ ਨੇ ਨਵੀਂ ਫ਼ਿਲਮ ‘ ਮੁੰਡਾ ਹੀ ਚਾਹੀਦਾ ‘

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਰਿਲੀਜ਼ ਹੋ ਰਹੀਂ ਹਰ ਫ਼ਿਲਮ ਆਪਣੇ ਕਹਾਣੀ ਸੰਕਲਪ ਨਾਲ ਫ਼ਿਲਮੀ ਜਗਤ ਵਿੱਚ ਕੋਈ ਨਾ ਕੋਈ ਸਥਾਨ ਹਾਸਲ ਕਰ ਰਹੀ ਹੈ । ਦਰਸ਼ਕਾਂ ਵਲੋਂ ਵੀ ਅੱਜਕਲ੍ਹ ਅਰਥਪੂਰਨ ਸੰਕਲਪ ਦੀਆ ਫ਼ਿਲਮਾਂ ਨੂੰ ਹੀ ਜਿਆਦਾ ਪਸੰਦ ਕੀਤਾ ਜਾਂਦਾ ਹੈ ਇਸੇ ਲਈ ਹੀ ਕਹਾਣੀਕਾਰਾਂ ਵਲੋਂ ਆਪਣੀਆਂ ਕਹਾਣੀਆਂ ਨੂੰ ਵੀ ਅਰਥਪੂਰਵਕ ਸ਼ਬਦਾਂ ਨਾਲ ਲਿਖਿਆ ਜਾਂਦਾ ਹੈ । ਪਿੱਛਲੇ ਦਿਨੀ ਰਿਲੀਜ ਹੋਈ ਫ਼ਿਲਮ ‘ ਓ ਅ ‘ ਵਿੱਚਲਾ ਸੰਕਲਪ ਲੋਕਾਂ ਨੂੰ ਬਹੁਤ ਪਸੰਦ ਆਇਆ ਜਿਸ ਵਿੱਚ ਕਾਮੇਡੀ,ਸਿਰੀਅਸਨਸ ਤੇ ਇਕ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ । ਇਹ ਸੁਨੇਹਾ ਦਰਸ਼ਕਾਂ ਨੂੰ ਇਸ ਕਦਰ ਪਸੰਦ ਆਇਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਉਸ ਸੁਨੇਹੇ ਨੂੰ ਅਪਨਾਉਣ ਲੱਗ ਚੁੱਕੇ ਹਨ । ਇਸ ਫ਼ਿਲਮ ਵਿੱਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ । ਹੁਣ ਨੀਰੂ ਬਾਜਵਾ ਵੀ ਐਸੀ ਹੀ ਅਰਥਪੂਰਵਕ ਤੇ ਸੁਨੇਹੇ ਵਾਲੀ ਫ਼ਿਲਮ ਪ੍ਰੋਡਿਊਸ ਕਰਨ ਜਾ ਰਹੇ ਹਨ ।

Munda Hi Chahida Punjabi Movie
Munda Hi Chahida Punjabi Movie
ਮਿਹਨਤ ਤੇ ਖੂਬਸੂਰਤੀ ਨੂੰ ਕਦਮ ਦਰ ਕਦਮ ਬਰਕਰਾਰ ਰੱਖਣ ਵਾਲੀ ਅਦਾਕਾਰਾ ਨੀਰੂ ਬਾਜਵਾ ਆਪਣੇ ਪ੍ਰੋਡਕਸ਼ਨ ਹਾਊਸ ‘ ਨੀਰੂ ਬਾਜਵਾ ਇੰਟਰਟੇਨਮੈਂਟ ‘ ਰਾਹੀਂ ਪ੍ਰੋਡੂਸਰ ਦੇ ਤੋਰ ਤੇ ਇਕ ਨਵੀਂ ਫ਼ਿਲਮ ‘ ਮੁੰਡਾ ਹੀ ਚਾਹੀਦਾ ‘ ਦਰਸ਼ਕਾਂ ਸਾਹਮਣੇ ਲੈ ਕੇ ਪੇਸ਼ ਹੋਣ ਜਾ ਰਹੇ ਨੇ । ਇਸ ਦੀ ਜਾਣਕਾਰੀ ਓਹਨਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਦਿੱਤੀ ਜਿਸ ਵਿੱਚ ਓਹਨਾ ਨੇ ‘ ਮੁੰਡਾ ਹੀ ਚਾਹੀਦਾ ‘ ਦੀ ਪਹਿਲੀ ਝਲਕ ਪੋਸਟਰ ਰਾਹੀਂ ਸ਼ੇਅਰ ਕੀਤੀ । ਇਸ ਫ਼ਿਲਮ ਬਾਰੇ ਹਜੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਨੀਰੂ ਨੇ ਇਸ ਫ਼ਿਲਮ ਤੋਂ ਪਹਿਲਾ ਦੋ ਹੋਰ ਫ਼ਿਲਮਾਂ ‘ ਸਰਗੀ ‘ ਤੇ ‘ ਚੰਨੋ ‘ ਵੀ ਪ੍ਰੋਡਿਊਸ ਕੀਤੀਆਂ ਹਨ ।
ਜੇ ਗੱਲ ਕਰੀਏ ਫ਼ਿਲਮ ਦੇ ਸਿਰਲੇਖ ਬਾਰੇ ਤਾਂ ਇਹ ਸਾਫ਼ ਹੀ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਓਹਨਾ ਲੋਕਾਂ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਬਣਾਈ ਜਾਵੇਗੀ ਜਿਹਨਾਂ ਨੂੰ ਬੱਚੇ ਦੇ ਤੌਰ ਤੇ ਸਿਰਫ਼ ਮੁੰਡਾ ਹੀ ਚਾਹੀਦਾ ਹੈ । ਬਹੁਤ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਹਰ ਘਰ ਦੀ ਇਹ ਹੀ ਕਹਾਣੀ ਹੈ ਕਿ ਮੁੰਡਾ ਹੀ ਚਾਹੀਦਾ । ਫ਼ਿਲਮ ਦੇ ਨਾਮ ਤੇ ਪੋਸਟਰ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਕਿ ਇਸ ਫ਼ਿਲਮ ਰਾਹੀਂ ਕਾਮੇਡੀ ਦੇ ਰੂਪ ਵਿੱਚ ਦਰਸ਼ਕਾਂ ਨੂੰ ਇੱਕ ਬਹੁਤ ਵਧੀਆ ਤੇ ਵੱਡਾ ਸੁਨੇਹਾ ਦਿੱਤਾ ਜਾਵੇਗਾ । ਇਸ ਫ਼ਿਲਮ ਨੂੰ ਇਸੇ ਸਾਲ 2019 ਵਿੱਚ ਹੀ ਰਿਲੀਜ਼ ਕਰ ਦਿੱਤਾ ਜਾਵੇਗਾ ਤੇ ਓਮਜੀ ਗਰੁੱਪ ਵਲੋਂ ਇਸ ਫ਼ਿਲਮ ਨੂੰ ਸੰਸਾਰ ਭਰ ਵਿੱਚ ਦਿਖਾਇਆ ਜਾਵੇਗਾ ।

Comments

comments