ਨਛੱਤਰ ਗਿੱਲ ਆ ਰਹੇ ਹਨ ਵਾਪਿਸ ਆਪਣੇ ਰੋਮਾਂਟਿਕ ਗੀਤ ‘ਤੇਰਾ ਇਹ ਪਿਆਰ’ ਨਾਲ

ਚੰਡੀਗੜ੍ਹ 23 ਜੁਲਾਈ 2019. ਇਹ ਮਨੋਰੰਜਨ ਜਗਤ ਹਮੇਸ਼ਾ ਤੋਂ ਹੀ ਬਹੁਤ ਅਸਥਿਰ ਰਿਹਾ ਹੈ ਜਿਵੇਂ
ਇੱਕ ਸਮੇਂ ਤੇ ਇੱਕ ਇਨਸਾਨ ਇਸਦੇ ਸਿਖਰ ਤੇ ਹੁੰਦਾ ਅਤੇ ਅਗਲੇ ਹੀ ਪਲ ਗਾਇਬ ਹੋ ਜਾਂਦਾ ਹੈ। ਪਰ
ਫਿਰ ਵੀ ਇਥੇ ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਸਦਾਬਹਾਰ ਹੋ ਜਾਂਦੇ
ਹਨ। ਅਜਿਹੇ ਹੀ ਇੱਕ ਕਲਾਕਾਰ ਹਨ ਜਿਹਨਾਂ ਨੇ ਇਸ ਇੰਡਸਟਰੀ ਚ ਸਿਰਫ ਆਪਣੇ 20 ਸਾਲ ਹੀ
ਨਹੀਂ ਪੂਰੇ ਕੀਤੇ ਬਲਕਿ ਅੱਜ ਵੀ ਓਹਨੇ ਹੀ ਪ੍ਰਸਿੱਧ ਹਨ, ਉਹ ਹਨ ਨਛੱਤਰ ਗਿੱਲ। ਹਾਲ ਹੀ ਚ ਉਹਨਾਂ
ਨੇ ਆਪਣਾ ਰੋਮਾਂਟਿਕ ਗੀਤ ‘ਤੇਰਾ ਇਹ ਪਿਆਰ’ ਰਿਲੀਜ਼ ਕੀਤਾ।
ਇਸ ਰੋਮਾਂਟਿਕ ਗੀਤ ਦੇ ਬੋਲ ਲਿਖੇ ਹਨ ਅਮਨ ਬਰਵਾ ਨੇ। ਟਰੇਂਡਿੰਗ ਬੋਆਇਜ਼ ਨੇ ਇਸ ਗੀਤ ਨੂੰ ਅਰਸਾਰਾ
ਮਿਊਜ਼ਿਕ ਲੇਬਲ ਦੇ ਅਧੀਨ ਸੰਗੀਤਬੰਦ ਕੀਤਾ ਹੈ। ਅਰਸਾਰਾ ਮਿਊਜ਼ਿਕ ਨੇ ਪਹਿਲਾਂ ਹੀ ਪੋਲੀਵੁਡ ਫਿਲਮ
‘ਗੋਰਿਆਂ ਨੂੰ ਦਫ਼ਾ ਕਰੋ’ ਪ੍ਰੋਡਿਊਸ ਕੀਤੀ ਹੈ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ
ਹੈ ਜੇ ਸੀ ਧਨੋਆ ਨੇ ਜਿਹਨਾਂ ਨੇ ਮਿਸ ਪੂਜਾ ਦੇ ਗੀਤ ‘ਪਾਸਵਰਡ’ ਅਤੇ ‘ਦਿਮਾਗ ਖਰਾਬ’, ਪ੍ਰੀਤ ਹਰਪਾਲ
ਦਾ ਗੀਤ ‘ਕੁੜਤਾ’, ਬਾਦਸ਼ਾਹ ਦਾ ਗੀਤ ‘ਨਖਰਾ ਨਵਾਬੀ’ ਅਤੇ ਅਰਸ਼ ਬੈਨੀਪਾਲ ਦੇ ਗੀਤ ‘ਰੇਂਜ’ ਦੀ
ਵੀਡੀਓ ਨੂੰ ਵੀ ਡਾਇਰੈਕਟ ਕੀਤਾ ਹੈ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਰਾਜ ਭੱਚੂ
ਨੇ। ਇਹ ਗੀਤ ਸਨੀ ਜੰਡੂ ਦੀ ਪੇਸ਼ਕਸ਼ ਹੈ। ਅਤੇ ਇਹ ਪੂਰਾ ਪ੍ਰੋਜੈਕਟ ਪਵਿੱਤਰ ਪਿੱਤਾ ਵਲੋਂ ਹੈ।
ਇਸ ਗੀਤ ਦੇ ਰਿਲੀਜ਼ ਦੇ ਮੌਕੇ ਤੇ ਨਛੱਤਰ ਗਿੱਲ ਨੇ ਕਿਹਾ, “ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਦਾ ਬਹੁਤ ਹੀ
ਸ਼ੁਕਰਗੁਜ਼ਾਰ ਹਾਂ ਮੇਰੇ ਹਰ ਗੀਤ ਜਿਵੇਂ ‘ਦਾਤਾ ਜੀ’, ‘ਅਰਦਾਸ ਕਰਾਂ’ ਅਤੇ ਤੇਰੇ ਰੰਗ ਨਿਆਰੇ’ ਨੂੰ
ਇਹਨਾਂ ਪਿਆਰ ਤੇ ਸਹਿਯੋਗ ਦੇਣ ਲਈ। ਹੁਣ ਕਾਫੀ ਸਮੇਂ ਬਾਅਦ ਮੈਂ ਇੱਕ ਰੋਮਾਂਟਿਕ ਗੀਤ ਨਾਲ ਵਾਪਿਸ
ਆ ਰਿਹਾ ਹਾਂ ਅਤੇ ਮੈਂ ਇਸਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ। ਮੈਂ ਸਿਰਫ ਉਮੀਦ ਕਰਦਾ ਹਾਂ ਕਿ
ਲੋਕ ਇਸ ਗੀਤ ਨੂੰ ਵੀ ਮੇਰੇ ਪਹਿਲੇ ਗੀਤਾਂ ਦੀ ਤਰਾਂ ਹੀ ਪਸੰਦ ਕਰਨਗੇ।“
ਇਸ ਗੀਤ ਦੇ ਡਾਇਰੈਕਟਰ ਜੇ ਸੀ ਧਨੋਆ ਨੇ ਕਿਹਾ, “ਕਿਸੇ ਵੀ ਵੀਡੀਓ ਨੂੰ ਉਜਾਗਰ ਕਰਨ ਦੇ ਸਮੇਂ
ਮੇਰਾ ਪੂਰਾ ਧਿਆਨ ਰਹਿੰਦਾ ਹੈ ਕਿ ਗੀਤ ਦੇ ਬੋਲਾਂ ਨਾਲ ਨਾ ਇਨਸਾਫ ਨਾ ਹੋਵੇ। ਅਤੇ ਜਦੋਂ ਤੁਸੀਂ
ਨਛੱਤਰ ਗਿੱਲ ਵਾਂਗ ਕਿਸੇ ਪ੍ਰਸਿੱਧ ਕਲਾਕਾਰ ਨਾਲ ਕੰਮ ਕਰਦੇ ਹੋ ਤਾਂ ਤੁਹਾਡੀ ਜਿੰਮੇਵਾਰੀ ਹੋਰ ਵੀ
ਵੱਧ ਜਾਂਦੀ ਹੈ। ਮੈਨੂੰ ਖੁਦ ਨੂੰ ਇਹ ਗੀਤ ਬਹੁਤ ਪਸੰਦ ਹੈ। ਮੈਂ ਸਿਰਫ ਉਮੀਦ ਕਰਦਾ ਹਾਂ ਕਿ ਇਸ
ਗੀਤ ਦੀ ਵੀਡੀਓ ਉਹਨਾਂ ਦੀ ਪਰਸਨੈਲਿਟੀ ਨਾਲ ਪੂਰੀ ਤਰਾਂ ਇਨਸਾਫ ਕਰ ਸਕੇ।“
ਗੀਤ ਦੇ ਪ੍ਰੋਡੂਸਰ ਰਾਜ ਭੱਚੂ ਨੇ ਕਿਹਾ, “ਨਛੱਤਰ ਗਿੱਲ ਹਮੇਸ਼ਾ ਤੋਂ ਹੀ ਆਉਣ ਵਾਲੇ ਗਾਇਕਾਂ ਲਈ
ਇੱਕ ਪ੍ਰੇਰਨਾ ਅਤੇ ਰੋਲ ਮਾਡਲ ਰਹੇ ਹਨ ਅਤੇ ਮੈਂ ਬਹੁਤ ਹੀ ਗਰਵ ਮਹਿਸੂਸ ਕਰ ਰਿਹਾ ਹਾਂ ਕਿ ਸਾਨੂੰ
ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।  ਇੱਕ ਗੱਲ ਦਾ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੇ
ਸਾਰੇ ਪੁਰਾਣੇ ਗੀਤਾਂ ਦੀ ਤਰਾਂ ਹੀ ਇਹ ਗੀਤ ‘ਤੇਰਾ ਇਹ ਪਿਆਰ’ ਵੀ ਸੁਪਰ ਹਿੱਟ ਹੋਵੇਗਾ ਅਤੇ
ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰੇਗਾ।“
ਇਹ ਗੀਤ ‘ਤੇਰਾ ਇਹ ਪਿਆਰ’ ਪਹਿਲਾਂ ਹੀ ਅਰਸਾਰਾ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ
ਰਿਲੀਜ਼ ਹੋ ਚੁੱਕਾ ਹੈ।

Comments

comments