ਦਰਸ਼ਕਾਂ ਦੀਆਂ ਆਸਾਂ ਤੇ ਖਰਾ ਉਤਰ ਰਹੀ ਹੈ ਫ਼ਿਲਮ ‘ ਮੰਜੇ ਬਿਸਤਰੇ 2 ‘

ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦਾ ਇਕ ਅਜਿਹਾ ਸਿਤਾਰਾ ਹੈ ਜੋ ਕਿਸੇ ਜਾਨ ਪਹਿਚਾਣ ਦਾ ਮੋਹਤਾਜ ਨਹੀਂ ਹੈ ਕਿਉਂਕਿ ਉਸਨੇ ਆਪ ਹੀ ਆਪਣੇ ਨਾਮ ਨੂੰ ਇਸ ਕਾਬਿਲ ਬਣਾ ਲਿਆ ਹੈ ਕਿ ਬਿਨਾ ਜਾਨ ਪਹਿਚਾਣ ਹਰ ਕੋਈ ਉਸ ਦੇ ਨਾਮ ਤੋਂ ਵਾਕਫ਼ ਹੈ ਤੇ ਉਸਦੇ ਗਾਣਿਆਂ ਤੇ ਫ਼ਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਸਾਲ 2017 ਵਿਚ ਰਿਲੀਜ਼ ਹੋਈ ਫ਼ਿਲਮ ‘ ਮੰਜੇ ਬਿਸਤਰੇ ‘ ਦਰਸ਼ਕਾਂ ਨੂੰ ਇਸ ਕਦਰ ਪਸੰਦ ਆਈ ਸੀ ਕਿ ਉਹ ਪੋਲੀਵੁਡ ਦੀਆਂ ਸੁਪਰਹਿੱਟ ਫ਼ਿਲਮ ਵਿੱਚ ਆਪਣਾ ਸਥਾਨ ਬਣਾਉਣ ਵਿੱਚ ਕਾਮਜਾਬ ਰਹੀ ਸੀ । ਇਸੇ ਕਾਮਜਾਬੀ ਨੂੰ ਤੇ ਦਰਸ਼ਕਾਂ ਦੇ ਫ਼ਿਲਮ ਪ੍ਰਤੀ ਹੁੰਗਾਰੇ ਨੂੰ ਦੇਖਦਿਆਂ ‘ ਮੰਜੇ ਬਿਸਤਰੇ ‘ ਦੇ ਦੂਜੇ ਭਾਗ ‘ ਮੰਜੇ ਬਿਸਤਰੇ 2 ‘ ਦੀ ਵੀ ਅਨਾਊਸਮੈਂਟ ਕਰ ਦਿੱਤੀ ਗਈ ਸੀ ਜੋ ਕਿ 12 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਮੁੱਖ ਭੂਮਿਕਾ ਵਜੋਂ ਦਿਖਾਈ ਦੇ ਰਹੇ ਨੇ ।
ਗਿੱਪੀ ਗਰੇਵਾਲ ਵਲੋਂ ਲਿਖੀ ਤੇ ਪ੍ਰੋਡਿਊਸ ਕੀਤੀ ਇਸ ਫ਼ਿਲਮ ਨੂੰ ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤਾ ਗਿਆ ਹੈ । ਇਸ ਤੋਂ ਪਹਿਲਾ ਫ਼ਿਲਮ ‘ ਮੰਜੇ ਬਿਸਤਰੇ ‘ ਨੂੰ ਵੀ ਬਲਜੀਤ ਸਿੰਘ ਦਿਓ ਵਲੋਂ ਹੀ ਡਾਇਰੈਕਟ ਕੀਤਾ ਗਿਆ ਸੀ । ‘ ਮੰਜੇ ਬਿਸਤਰੇ 2 ‘ ਨੂੰ ਗਿੱਪੀ ਗਰੇਵਾਲ ਨੇ ਆਪਣੇ ਬੈਨਰ ‘ ਹੰਬਲ ਮੋਸ਼ਨ ਪਿਕਚਰਸ ‘ ਵਲੋਂ ਪੇਸ਼ ਕੀਤਾ ਹੈ । ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ, ਹੋਬੀ ਧਾਲੀਵਾਲ, ਰਾਣਾ ਜੰਗ ਬਹਾਦਰ, ਜੱਗੀ ਸਿੰਘ, ਰਘਬੀਰ ਬੋਲੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋਂ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ।
ਫ਼ਿਲਮ ਦੀ ਕਹਾਣੀ ਪੰਜਾਬ ਤੇ ਪੱਛਮੀ ਸੱਭਿਆਚਾਰ ਵਿੱਚਲੇ ਹਾਸੇਪੂਰਵਕ ਟਕਰਾਅ ਨੂੰ ਬਿਆਨ ਕਰਦੀ ਹੈ ਜਿਸ ਵਿੱਚ ਇਕ ਪੰਜਾਬੀ ਮੁੰਡੇ ਦਾ ਵਿਆਹ ਉਸ ਦਾ ਪਰਿਵਾਰ ਪੰਜਾਬੀ ਰੀਤ ਰਿਵਾਜ਼ਾਂ ਤੇ ਸੱਭਿਆਚਾਰ ਮੁਤਾਬਿਕ ਕਰਨਾ ਚਾਹੁੰਦਾ ਹੈ ਤੇ ਉਹ ਇਸ ਕੋਸ਼ਿਸ਼ ਵਿੱਚ ਕਾਮਜਾਬ ਵੀ ਹੁੰਦਾ ਹੈ । ਇਸ ਕਹਾਣੀ ਵਿੱਚ ਮੁੰਡੇ ਦਾ ਦਾਦਾ ਮੁੰਡੇ ਦਾ ਵਿਆਹ ਪੰਜਾਬ ਜਾ ਕੇ ਕਰਨਾ ਚਾਹੁੰਦਾ ਹੈ ਪਰ ਮੁੰਡਾ ਕੈਨੇਡਾ ਵਿੱਚ ਹੀ ਵਿਆਹ ਕਰਵਾਉਣ ਦੀ ਜਿੱਦ ਕਰਦਾ ਹੈ ਜਿਸ ਕਾਰਨ ਪਰਿਵਾਰ ਵਿੱਚ ਮਨੋਰੰਜਕ ਟਕਰਾਅ ਵੀ ਪੈਦਾ ਹੁੰਦਾ ਹੈ ਜੋ ਕਿ ਦਰਸ਼ਕਾਂ ਨੂੰ ਭਰਭੂਰ ਪਸੰਦ ਆਵੇਗਾ । ਫ਼ਿਲਮ ਵਿੱਚ ਬੀ ਐਨ ਸ਼ਰਮਾ ਵੈਡਿੰਗ ਪਲੈਂਨਰ ਵਜੋਂ ਦਿਖਾਈ ਦਿੱਤੇ ਹਨ ਜੋ ਕਿ ਪੰਜਾਬੀ ਤੇ ਕੈਨੇਡਾ ਦੇ ਸੱਭਿਆਚਾਰ ਵਿੱਚ ਉਲਜੇ ਦਿਖਾਈ ਦੇ ਰਹੇ ਨੇ । ਕਰਮਜੀਤ ਅਨਮੋਲ ਪਿੱਛਲੀ ਫ਼ਿਲਮ ਵਾਂਗ ਇਸ ਫ਼ਿਲਮ ਵਿੱਚ ਵੀ ਸਾਧੂ ਬਾਬੇ ਦਾ ਹੀ ਰੋਲ ਨਿਭਾ ਰਹੇ ਨੇ ਜੋ ਕਿ ਆਪਣੇ ਆਪ ਵਿੱਚ ਇਕ ਅਹਿਮ ਕਿਰਦਾਰ ਵਜੋਂ ਸਾਹਮਣੇ ਆਇਆ ਹੈ । ਜੇ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੀ ਤਾਂ ਓਹਨਾ ਨੇ ਵੀ ਆਪਣੀ ਐਕਟਿੰਗ ਨਾਲ ਦਰਸ਼ਕਾਂ ਦੀ ਦਿਲ ਜਿੱਤ ਲਏ ਨੇ । ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਜਰੀਏ ਜੱਗੀ ਸਿੰਘ ਦੀ ਐਕਟਿੰਗ ਖੂਬ ਨਿਖਰ ਕੇ ਸਾਹਮਣੇ ਆਈ ਹੈ ਤੇ ਬੇਹੱਦ ਸਲਾਉਣਯੋਗ ਹੈ ।
ਫ਼ਿਲਮ ਦੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜਿਸ ਨੂੰ ਸੁਦੇਸ਼ ਕੁਮਾਰੀ, ਗੁਰਲੇਜ਼ ਅਖ਼ਤਰ , ਗਿੱਪੀ ਗਰੇਵਾਲ , ਕਰਮਜੀਤ ਅਨਮੋਲ ਨੇ ਖੂਬਸੂਰਤ ਆਵਾਜ਼ ਨਾਲ ਗਾਇਆ ਹੈ । ਫ਼ਿਲਮ ‘ ਮੰਜੇ ਬਿਸਤਰੇ 2 ‘ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ ਤੇ ਗਿੱਪੀ ਦੀਆਂ ਪਿੱ।ਛਲੀਆਂ ਫ਼ਿਲਮ ਵਾਂਗ ਹੀ ਇਸ ਫ਼ਿਲਮ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਆਸ ਕਰਦੇ ਹਾਂ ਕਿ ਗਿੱਪੀ ਦੀ ਇਹ ਫ਼ਿਲਮ ਪਿੱਛਲੀ ਫ਼ਿਲਮ ਨਾਲੋਂ ਵੀ ਜਿਆਦਾ ਕਾਮਜਾਬੀ ਹਾਸਿਲ ਕਰੇਗੀ

Comments

comments