ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਫ਼ਿਲਮ ਦਾ ਪਹਿਲਾ ਗੀਤ ‘ਅੰਬਰਸਰ ਦੇ ਪਾਪੜ’ ਹੋਇਆ ਰਿਲੀਜ਼।

ਇਹ ਫ਼ਿਲਮ ਸੁਮੀਤ ਦੱਤ, ਡ੍ਰੀਮਬੁੱਕ ਪ੍ਰੋਡਕਸ਼ਨਸ ਅਤੇ ਲੀਓਸਟਰਾਇਡ ਦੀ ਪੇਸ਼ਕਾਰੀ ਹੈ।

ਚੰਡੀਗੜ੍ਹ 6 ਮਈ 2019, ਜਦ ਕਦੇ ਵੀ ਤੁਹਾਨੂੰ ਅੰਬਰਸਰ ਦੇ ਪਾਪੜ ਸ਼ਬਦ ਸੁਣਨ ਨੂੰ ਮਿਲਦਾ ਹੋਵੇਗਾ ਤਾਂ ਤੁਹਾਡੇ ਦਿਮਾਗ ਦੇ
ਵਿੱਚ ਪ੍ਰਸਿੱਧ ਗਾਇਕ ‘ਡੌਲੀ ਗੁਲੇਰੀਆ’ ਦਾ ਪ੍ਰਸਿੱਧ ਗੀਤ ‘ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ’ ਜ਼ਰੂਰ ਆਉਂਦਾ
ਹੋਵੇਗਾ। ਦਹਾਕਿਆਂ ਪੁਰਾਣੇ ਇਸ ਗੀਤ ਦੇ ਬੋਲ ਅੱਜ ਵੀ ਤਾਜੇ ਲੱਗਦੇ ਹਨ। ਪਰ ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-
ਚੰਡੀਗੜ੍ਹ’ ਦੇ ਨਿਰਮਾਤਾਵਾਂ ਨੇ ‘ਅੰਬਰਸਰ ਦੇ ਪਾਪੜ’ ਗੀਤ ਦੇ ਜਾਦੂ ਨੂੰ ਚੰਡੀਗੜ੍ਹ ਦੀ ਖ਼ੂਬਸੂਰਤੀ ਦੇ ਨਾਲ ਤੁਲਨਾ ਕਰਕੇ
ਬਿਖੇਰਣ ਦੀ ਕੋਸ਼ਿਸ਼ ਕੀਤੀ ਹੈ।
ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿਤੀ ਹੈ। ਗੀਤ ਨੂੰ ਲਿਖਿਆ ਮਨਿੰਦਰ ਕੈਲੇ
ਦੁਆਰਾ ਗਿਆ ਹੈ। ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ।

ਗੀਤ ਵਾਰੇ ਬੋਲਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ, “ ਮੈਂ ‘ਅੰਬਰਸਰ ਦੇ ਪਾਪੜ’ ਗੀਤ ਨੂੰ ਆਪਣੇ ਬਚਪਨ ਤੋਂ ਸੁਣਦਾ ਆ
ਰਿਹਾ ਹਾਂ। ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾਵਾਂ ਨੇ ਇਸ ਗੀਤ ਨੂੰ ਫ਼ਿਲਮ ਵਿੱਚ ਪਾਉਣ ਦਾ ਫ਼ੈਸਲਾ ਲਿਆ
ਅਤੇ ਮੈਨੂੰ ਇਹ ਗੀਤ ਗਾਉਣ ਦਾ ਮੌਕਾ ਮਿਲਿਆ ਜੋ ਕਿ ਮੇਰੇ ਲਈ ਅਵਿਸ਼ਵਾਸੀ ਅਨੁਭਵ ਸੀ। ਅਸੀਂ ਇਸ ਨੂੰ ਆਪਣੇ ਅੰਦਾਜ਼
ਵਿਚ ਗਾਇਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਸਾਡਾ ਇਹ ਗੀਤ ਪਸੰਦ ਆਵੇਗਾ ਅਤੇ ‘ਚੰਡੀਗੜ੍ਹ-
ਅੰਮ੍ਰਿਤਸਰ-ਚੰਡੀਗੜ੍ਹ’ ਫਿਲਮ ਨੂੰ ਵੀ ਲੋਕ ਬਹੁਤ ਪਿਆਰ ਦੇਣਗੇ।“

ਸੁਨਿਧੀ ਚੌਹਾਨ ਜੋ ਇਸ ਗੀਤ ਦੇ ਫੀਮੇਲ ਗਾਇਕ ਹਨ ,ਨੇ ਬੋਲਦਿਆਂ ਕਿਹਾ ਕਿ, “ ਪੰਜਾਬੀ ਗੀਤ ਹਮੇਸ਼ਾ ਮੇਰੇ ਦਿਲ ਦੇ
ਕਰੀਬ ਰਹਿੰਦੇ ਹਨ। ਚਾਹੇ ਮੈਂ ਜ਼ਿਆਦਾ ਤਰ ਹਿੰਦੀ ਗੀਤ ਗਾਏ ਹਨ ਪਰ ਜਦ ਵੀ ਕਦੇ ਮੈਨੂੰ ਪੰਜਾਬੀ ਗੀਤ ਗਾਉਣ ਦਾ ਮੌਕਾ
ਮਿਲਦਾ ਹੈ ਤਾਂ ਮੈਂ ਕਦੇ ਵੀ ਇਸ ਨੂੰ ਨਹੀਂ ਗਵਾਉਂਦੀ ਖ਼ਾਸ ਕਰ ਜਦ ਕੋਈ ਫੋਕ ਰੰਗ ਵਾਲਾ ਗੀਤ ਹੋਵੇ। ‘ਅੰਬਰਸਰ ਦੇ
ਪਾਪੜ’ ਇਕ ਅਜਿਹਾ ਗੀਤ ਹੈ ਜਿਸ ਬਾਰੇ ਮੈਨੂੰ ਯਕੀਨ ਹੈ ਕਿ ਲੋਕ ਇਸ ਨੂੰ ਪਿਆਰ ਦੇਣਗੇ ਅਤੇ ਰਪੀਟ ਸੁਨਣਗੇ। ਮੈਂ
ਪੂਰੀ ਟੀਮ ਨੂੰ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।“
ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ
ਮਹਿਤਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲੌਗਸ ਲਿਖੇ ਹਨ।
ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਸੁਮੀਤ ਦੱਤ, ਅਨੁਪਮਾ
ਕਟਕਰ ਅਤੇ ਏਰਾ ਦੱਤ ਦੁਆਰਾ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ ਚ ਪਹਿਲੀ ਵਾਰ
ਇਕੱਠੇ ਨਜ਼ਰ ਆਉਣਗੇ।
ਪੂਰੇ ਵਿਸ਼ਵਭਰ ਵਿੱਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾਵੇਗਾ। ‘ਅੰਬਰਸਰ ਦੇ ਪਾਪੜ’
ਗੀਤ 6 ਮਈ ਨੂੰ ਟਾਈਮਜ਼ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਗਿਆ ਹੈ।

Comments

comments