ਘਰਵਾਲੀ ਤੋਂ ਡਰਦੇ ਘਰਵਾਲਿਆਂ ਦੀ ਕਹਾਣੀ ‘ ਨੋ ਲਾਈਫ ਵਿਦ ਵਾਈਫ

ਪੋਲੀਵੁਡ ਵਿੱਚ ਇੱਕ ਤੋਂ ਇੱਕ ਫ਼ਿਲਮਾਂ ਦੀ ਕਤਾਰ ਲੱਗੀ ਹੋਈ ਹੈ ਜਿਸ ਵਿੱਚ ਬਾਇਓਪਿਕ ਫ਼ਿਲਮਾਂ, ਰੋਮਾੰਟਿਕ ਫ਼ਿਲਮਾਂ, ਇਮੋਸ਼ਨਲ ਫ਼ਿਲਮਾਂ, ਕਾਮੇਡੀ ਫ਼ਿਲਮ ਤੇ ਕਈ ਹੋਰ ਵੱਖਰੇ ਸਿਰਲੇਖ ਦੀਆਂ ਅਨੇਕਾਂ ਫ਼ਿਲਮਾਂ ਦਰਸ਼ਕਾਂ ਦੇ ਰੂਬਰੂ ਹੋ ਰਹੀਆਂ ਹਨ । ਇਸੇ ਹੀ ਕਤਾਰ ਵਿੱਚੋ ਕਰਮਜੀਤ ਅਨਮੋਲ ਨੇ ਆਪਣੀ ਆਉਣ ਵਾਲੀ ਨਵੀ ਫ਼ਿਲਮ ਦੀ ਅਨਾਉੱਸਮੈਂਟ ਕਰ ਦਿੱਤੀ ਹੈ ਜਿਸਦਾ ਸਿਰਲੇਖ ਹੈ ‘ ਨੋ ਲਾਈਫ ਵਿਦ ਵਾਈਫ ‘ ।  
ਸੋਸ਼ਲ ਮੀਡਿਆ ਤੇ ਇਸਦਾ ਪੋਸਟਰ ਸਾਂਝਾ ਕਰਦੇ ਹੋਏ ਕਰਮਜੀਤ ਅਨਮੋਲ ਵਲੋਂ ਦਰਸ਼ਕਾਂ ਦੀਆਂ ਦੁਆਵਾਂ ਮੰਗੀਆਂ ਗਈਆਂ ਹਨ ।  ਕਰਮਜੀਤ ਅਨਮੋਲ ਪ੍ਰੋਡਕਸ਼ਨ, ਰੰਜੀਵ ਸਿੰਗਲਾ ਪ੍ਰੋਡਕਸ਼ਨ ਤੇ ਯਾਰ ਬੇਲੀ ਪ੍ਰੋਡਕਸ਼ਨ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਪ੍ਰਵੀਨ ਕੁਮਾਰ ਵਲੋਂ ਲਿਖੀ ਜਾਵੇਗੀ ਤੇ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਵਲੋਂ ਹੀ ਪ੍ਰੋਡਿਊਸ ਕੀਤਾ ਜਾਵੇਗਾ । ਪਵਿੱਤਰ ਬੈਨੀਪਾਲ ਤੇ ਰੰਜੀਵ ਬੈਨੀਪਾਲ ਇਸ ਫ਼ਿਲਮ ਦੇ ਸਹਿ-ਨਿਰਮਾਤਾ ਹੋਣਗੇ ।
ਕਰਮਜੀਤ ਅਨਮੋਲ ਵਲੋਂ ਸਾਂਝੇ ਕੀਤੇ ਗਏ ਇਸ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਘਰਵਾਲੀ ਆਪਣੇ ਘਰਵਾਲੇ ਨੂੰ ਵੇਲਣਾ ਦਿਖਾ ਰਹੀ ਹੈ ਤੇ ਘਰਵਾਲਾ ਕਾਫੀ ਸਹਿਮਿਆ ਤੇ ਡਰਿਆ ਨਜ਼ਰ ਅ ਰਿਹਾ ਹੈ  ਜਿਸ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਇਹ  ਫ਼ਿਲਮ ਓਹਨਾ ਘਰਵਾਲਿਆਂ ਤੇ ਬਣਾਈ ਜਾਵੇਗੀ ਜੋ ਆਪਣੀ ਘਰਵਾਲੀ ਤੋਂ ਡਰਦੇ ਹਨ । ਫ਼ਿਲਮ ਦੇ ਸਿਰਲੇਖ ਤੇ ਪੋਸਟਰ ਵਿਚਲੇ ਸੀਨ ਨੂੰ ਦੇਖ ਤਾਂ ਇੰਝ ਹੀ ਮਹਿਸੂਸ ਹੋ ਰਿਹਾ ਹੈ ਆਪਣੀ ਘਰਵਾਲੀਆਂ ਤੋਂ ਪ੍ਰੇਸ਼ਾਨ ਵਿਚਾਰੇ ਘਰਵਾਲਿਆਂ ਦੀ ਹੱਢਬੀਤੀ ਖੁੱਲ ਕੇ ਸਾਹਮਣੇ ਆਉਣ ਵਾਲੀ ਹੈ ।
ਲਗਦਾ ਹੈ ਇਸ ਫ਼ਿਲਮ ਰਾਹੀਂ ਕਰਮਜੀਤ ਕਈਆਂ ਦੇ ਦੁਖਦੇ ਜਖ਼ਮਾਂ ਤੇ ਲੂਣ ਭੂਕਣਗੇ ਤੇ ਕਈਆਂ ਤੇ ਜਖ਼ਮਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਕਰਨਗੇ । ਆਸ ਕਰਦੇ ਹਾਂ ਕਿ ਹਮੇਸ਼ਾ ਦਰਸ਼ਕਾਂ ਨੂੰ ਹਸਾਉਣ ਵਾਲੇ ਕਰਮਜੀਤ ਅਨਮੋਲ ਇਸ ਫ਼ਿਲਮ ਰਾਹੀਂ ਵੀ ਕੁਝ ਨਵੀਂ ਤਰਾਂ ਦੀ ਕਾਮੇਡੀ ਹੀ ਦਰਸ਼ਕਾਂ ਸਾਹਮਣੇ ਲੈ ਕੇ ਪੇਸ਼ ਹੋਣਗੇ ।

Comments

comments