ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ ਕਬੂਤਰ ‘ ਹੋਈ ਅਨਾਉਂਸ , 3 ਅਪ੍ਰੈਲ 2020 ਵਿੱਚ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼ ।

ਫ਼ਿਲਮ ‘ ਗੁੱਡੀਆਂ ਪਟੋਲੇ ‘ ਰਾਹੀਂ ਫ਼ਿਲਮੀ ਦੁਨੀਆ ਵਿਚ ਕਦਮ ਰੱਖ ਵਾਲੇ ਗੁਰਨਾਮ ਭੁੱਲਰ ਦੀ ਮਿਹਨਤ ਨੇ ਇਹਨਾਂ ਕੁ ਸਾਥ ਦਿੱਤਾ ਹੈ ਕਿ ਹੁਣ ਉਹ ਇੱਕ ਤੋਂ ਬਾਅਦ ਇੱਕ ਫ਼ਿਲਮ ਕਰ ਰਹੇ ਨੇ ਜਿਹਨਾਂ ਵਿੱਚ ਵਲੈਤੀ ਯੰਤਰ ਦੀ ਸ਼ੂਟਿੰਗ ਖ਼ਤਮ ਹੋਣ ਵਾਲੀ ਹੈ ਜਿਸ ਵਿਚ ਗੁਰਨਾਮ ਨਾਲ ਅਮਨ ਸੰਧੂ ਮੁੱਖ ਕਿਰਦਾਰ ਨਿਭਾ ਰਹੇ ਨੇ । ਇਸ ਦੇ ਨਾਲ ਹੀ ਫ਼ਿਲਮ ‘ ਸੁਰਖੀ ਬਿੰਦੀ ‘ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਵਿੱਚ ਸਰਗੁਣ ਮਹਿਤਾ ਤੇ ਗੁਰਨਾਮ ਦੀ ਜੋੜੀ ਹੈ । ਇਸੇ ਫ਼ਿਲਮੀ ਰੁਝਾਨ ਦੇ ਚਲਦਿਆਂ ਗੁਰਨਾਮ ਭੁੱਲਰ ਦੀ ਇੱਕ ਹੋਰ ਫ਼ਿਲਮ ਅਨਾਉਂਸ ਹੋ ਚੁੱਕੀ ਹੈ ਜਿਸ ਦਾ ਸਿਰਲੇਖ ਪਿਆਰ ਦਾ ਪ੍ਰਤੀਕ ਪੰਛੀ ‘ ਕਬੂਤਰ ‘ ਹੈ ।
ਫ਼ਿਲਮ ‘ ਕਬੂਤਰ ‘ ਨੂੰ ਐਮੀ ਵਿਰਕ ਦੇ ਪ੍ਰੋਡਕਸ਼ਨ ਹਾਊਸ ‘ ਵਿਲੇਜ਼ਰਸ ਫ਼ਿਲਮ ਸਟੂਡੀਓ ‘ ਵਲੋਂ ਪੇਸ਼ ਕੀਤਾ ਜਾਵੇਗਾ । ਇਸ ਫ਼ਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਪਲਹੇਰੀ ਤੇ ਜਗਦੀਪ ਸਿੱਧੂ ਵਲੋਂ ਲਿਖੀ ਗਈ ਹੈ । ਫ਼ਿਲਮ ‘ ਕਬੂਤਰ ‘ ਦੇ ਡਾਇਰੈਕਟਰ ਵਿਜੈ ਕੁਮਾਰ ਅਰੋੜਾ ਹੋਣਗੇ । ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਫ਼ਿਲਮ ਦੀ ਸਟਾਰਕਾਸਟ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਹੈ ।
ਗੁਰਨਾਮ ਤੇ ਸੋਨਮ ਇਸ ਫ਼ਿਲਮ ਤੋਂ ਪਹਿਲਾ ‘ ਗੁੱਡੀਆਂ ਪਟੋਲੇ ‘ ਵਿੱਚ ਇਕੱਠੇ ਨਜ਼ਰ ਆਏ ਸਨ ਅਤੇ ਇਸ ਫ਼ਿਲਮ ਵਿੱਚ ਇਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ ਤੇ ਫ਼ਿਲਮ ਨੂੰ ਵੀ ਕਾਫੀ ਪਿਆਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਦੇ ਨਾਲ ਅਦਾਕਾਰਾ ਤਾਨੀਆ ਨੇ ਵੀ ਆਪਣੀ ਭੂਮਿਕਾ ਨਿਭਾਈ ਸੀ । ਗੁਰਨਾਮ ਤੇ ਸੋਨਮ ਦੀ ਅਦਾਕਾਰੀ ਕਾਫੀ ਸ਼ਲਾਂਘਾਯੋਗ ਹੈ ।
ਫ਼ਿਲਮ ਦੇ ਸਿਰਲੇਖ ‘ ਕਬੂਤਰ ‘ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਪਿਆਰ ਕਹਾਣੀ ਤੇ ਅਧਾਰਿਤ ਹੋ ਸਕਦੀ ਹੈ ਕਿਉਂਕਿ ਕਬੂਤਰ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਪੁਰਾਣੀਆਂ ਫ਼ਿਲਮਾਂ ਵਿੱਚ ਕਬੂਤਰਾਂ ਰਾਹੀਂ ਹੀ ਪਿਆਰ ਦੇ ਸੰਦੇਸ਼ ਸਾਂਝੇ ਕੀਤੇ ਜਾਂਦੇ ਸਨ । ਇਹ ਫ਼ਿਲਮ ਅਗਲੇ ਸਾਲ 3 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ‘ ਕਬੂਤਰ ‘ ਨੂੰ ‘ ਇਨ ਹਾਊਸ ਗਰੁੱਪ ‘ ਵਲੋਂ ਸੰਸਾਰ ਭਰ ਵਿੱਚ ਡਿਸਟ੍ਰੀਬਿਊਟ ਕੀਤਾ ਜਾਵੇਗਾ ।

Comments

comments