ਚੰਡੀਗੜ੍ਹ 28 ਜੂਨ 2019, 2019 ਪੰਜਾਬੀ ਇੰਡਸਟਰੀ ਲਈ ਇਕ ਸ਼ਾਨਦਾਰ ਸਾਲ ਰਿਹਾ ਹੈ। ਜਿਸ ਤਰ੍ਹਾਂ ਇਸ ਸਾਲ ਗਾਇਕਾਂ ਦੁਆਰਾ ਮਨੋਰੰਜਨ ਦੇ ਪੱਧਰ ਨੂੰ ਵਧਾਇਆ ਗਿਆ ਹੈ ਉਹ ਸ਼ਲਾਘਾਯੋਗ ਹੈ। ਹਰ ਵਾਰ ਗਾਇਕਾਂ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਇਕ ਤੋਂ ਬਾਅਦ ਇਕ ਹਿੱਟ ਗਾਣੇ ਦੇਣ ਦੇ ਟ੍ਰੇਂਡ ਨੂੰ ਕਾਇਮ ਰੱਖਦੇ ਹੋਏ ਹਿੱਟ ਕਲਾਕਾਰ ‘ਗੁਰਨਾਮ ਭੁੱਲਰ’ ਅਤੇ ‘ਸ਼ਿਪਰਾ ਗੋਇਲ’ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਗਾਣੇ ਦਾ ਟਾਇਟਲ ‘ਖਰਚੇ’ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਗੁਰਨਾਮ ਭੁੱਲਰ ਅਤੇ ਸ਼ਿਪਰਾ ਗੋਇਲ ਇਕ ਪ੍ਰੋਜੈਕਟ ਲਈ ਇਕੱਠੇ ਕੰਮ ਕਰ ਰਹੇ ਹਨ। ਗੀਤ ਦੇ ਬੋਲ ਦਲਵੀਰ ਭੁੱਲਰ ਦੁਆਰਾ ਲਿਖੇ ਗਏ ਹਨ ਅਤੇ ‘ਮਿਊਜ਼ਿਕ ਐਮਪਾਇਰ’ ਨੇ ਇਸ ‘ਖਰਚੇ’ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਗੀਤ ਦੀ ਵੀਡੀਓ ਨੂੰ ਟਰੂ ਰੂਟਸ ਦੁਆਰਾ ਡਾਇਰੈਕਟ ਕੀਤਾ ਗਿਆ ਹੈ।
ਸਾਰੇ ਪ੍ਰੋਜੈਕਟ ਨੂੰ ਜਗਜੀਤਪਾਲ ਸਿੰਘ ਵੱਲੋਂ ਪ੍ਰੋਡਸ ਕੀਤਾ ਗਿਆ ਹੈ। ਇਹ ਗੀਤ ਜੱਸ ਰਿਕਾਰਡਜ਼ ਤੋਂ ਜਸਵੀਰਪਾਲ ਸਿੰਘ ਦੀ ਪੇਸ਼ਕਸ਼ ਹੈ। ਗਾਣੇ ਦੀ ਰਿਲੀਜ਼ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਗਾਇਕਾ ਅਤੇ ਅਦਾਕਾਰਾ ਸ਼ਿਪਰਾਗੋਇਲ ਨੇ ਕਿਹਾ, “ਮੈਂ ਬਹੁਤ ਖੁਸ਼ ਕਿਸਮਤ ਹਾਂ ਕਿ ਦਰਸ਼ਕਾਂ ਨੇ ਹਮੇਸ਼ਾ ਮੇਰੀ ਮਿਹਨਤ ਦੀ ਕਦਰ ਕੀਤੀ ਹੈ। ਇਸ ਲਈ ਇਹ ਮੇਰੀ ਜਿੰਮੇਵਾਰੀ ਹੈ ਕਿ ਮੈਂ ਵੀ ਉਨ੍ਹਾਂ ਦੀ ਕਦਰ ਕਰਾਂ। ਮੈਂ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਹਾਂ।
ਇਹ ਗੀਤ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ ਅਤੇ ਮੈਂ ਇਸ ਗਾਣੇ ਨੂੰ ਨਿੱਜੀ ਤੌਰ ‘ਤੇ ਪਸੰਦ ਕਰਦੀ ਹਾਂ। ਮੈਂ ਆਸ ਕਰਦੀ ਹਾਂ ਕਿ ਲੋਕ ਇਸ ਟਰੈਕ ਨੂੰ ਪਸੰਦ ਕਰਨਗੇ।“ ਗੀਤ ਦੀ ਰਿਲੀਜ਼ ਤੇ ਗੁਰਨਾਮ ਭੁੱਲਰ ਨੇ ਕਿਹਾ, “ ਡਿਊਟ ਨੰਬਰ ਕਦੇ ਵੀ ਮੇਰੀ ਸ਼ੈਲੀ ਵਾਲੇ ਨਹੀਂ ਸਨ। ਪਰ ਜਦੋਂ ਮੇਰਾ ਡ੍ਰਾਈਵਰੀ ਗਾਣਾ ਆਇਆ ਤਾਂ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਅਤੇ ਫਿਰ ਮੈਨੂੰ ਇਸ ਤਰ੍ਹਾਂ ਦੇ ਗਾਣੇ ਕਰਨ ਦਾ ਹੋਂਸਲਾ ਮਿਲਿਆ। ਇਹ ਮੇਰਾ ਦੂਜਾ ਡਿਊਟ ਨੰਬਰ ਹੈ। ਮੈਨੂੰ ਨਿੱਜੀ ਤੌਰ ‘ਤੇ ਸ਼ਿਪਰਾ ਗੋਇਲ ਦੀ ਆਵਾਜ਼ ਬਹੁਤ ਪਸੰਦ ਹੈ। ਮੈਂ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਮੈਂਨੂੰ ਉਹਨਾਂ ਨਾਲ ਗਾਉਣ ਦਾ ਮੌਕਾ ਮਿਲਿਆ। ਗੀਤ ਦੀ ਵੀਡੀਓ ਦੀ ਸ਼ੂਟਿੰਗ ਕਰਦੇ ਹੋਏ ਅਸੀਂ ਬਹੁਤ ਆਨੰਦ ਮਾਣਿਆ। ਮੈਂ ਆਸ ਕਰਦਾ ਹਾਂ ਕਿ ਲੋਕ ਸਾਡੇ ਯਤਨਾਂ ਦੀ ਕਦਰ ਕਰਨਗੇ।“ ‘ਖਰਚੇ’ ਗੀਤ ‘ਜੱਸ ਰਿਕਾਰਡਜ਼’ ਦੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ 28 ਜੂਨ 2019’ ਨੂੰ ਰਿਲੀਜ਼ ਹੋ ਗਿਆ ਹੈ।