ਪੰਜਾਬੀ ਫ਼ਿਲਮ ਇੰਡਸਟਰੀ ਅੱਜ ਦੇ ਸਮੇਂ ਬੁਲੰਦੀਆਂ ਨੂੰ ਛੂਹ ਰਹੀ ਹੈ, ਇਸ ਦਾ ਕਾਰਣ ਹੈ ਪੰਜਾਬੀ ਫ਼ਿਲਮਾਂ ਦੀ ਸਟੋਰੀ ਦਾ ਵਧੀਆ ਹੋਣਾ ਤੇ ਪ੍ਰੋਡਿਊਸਰਸ ਦਾ ਫ਼ਿਲਮਾਂ ਦੇ ਬੱਜਟ ਵਿੱਚ ਵਾਧਾ ਕਰਨਾ । ਇਹਨਾਂ ਗੱਲਾਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਾਮਯਾਬ ਹੋਣ ਦਾ ਪ੍ਰਮੁੱਖ ਕਾਰਣ ਇਹ ਵੀ ਹੈ ਕਿ ਹੁਣ ਇੰਡਸਟਰੀ ਦੇ ਦਿਗੱਜ ਇਕੱਠੇ ਕੰਮ ਕਰਨ ਜਾ ਰਹੇ ਨੇ । ਇਸ ਦੀ ਉਦਾਹਰਣ ਹੈ ਕੁਝ ਦਿਨ ਪਹਿਲਾ ਅਨਾਊਂਸ ਹੋਈ ਫ਼ਿਲਮ ‘ ਜੋੜੀ ‘ ਜਿਸ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਇਸ ਨੂੰ ਪ੍ਰੋਡਿਊਸ ਕਰ ਰਹੇ ਨੇ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ ਤੇ ਕਾਰਜ ਗਿੱਲ ।
ਹੁਣ ਆ ਰਹੇ ਨੇ ਗਿੱਪੀ ਗਰੇਵਾਲ…!! ਜੀ ਹਾਂ.. ਗਿੱਪੀ ਗਰੇਵਾਲ ਆਪਣੀ ਨਵੀਂ ਫ਼ਿਲਮ ਲੈਕੇ ਆ ਰਹੇ ਨੇ ਜਿਸ ਨੂੰ ‘ ਸ਼ਾਹ ਐਨ ਸ਼ਾਹ ਪਿਕਚਰ ‘ ਤੇ ‘ ਓਮਜੀ ਗਰੁੱਪ ‘ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਦੇ ਪ੍ਰੋਡਿਊਸਰਸ ਜਤਿੰਦਰ ਸ਼ਾਹ, ਪੂਜਾ ਗੁਜਰਾਲ ਤੇ ਆਸ਼ੂ ਮੁਨੀਸ਼ ਸਾਹਨੀ ਹੋਣਗੇ । ਫ਼ਿਲਮ ਦੇ ਨਾਮ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਫ਼ਿਲਮ ਦੇ ਲੇਖਕ ਬਾਰੇ ਕੁਝ ਦੱਸਿਆ ਗਿਆ ਹੈ । ਗਿੱਪੀ ਗਰੇਵਾਲ ਦੀ ਇਸ ਫ਼ਿਲਮ ਨੂੰ ਨਿਰਦੇਸ਼ਨ ਬਲਜੀਤ ਸਿੰਘ ਦਿਓ ਦੁਆਰਾ ਦਿੱਤਾ ਜਾਵੇਗਾ ਤੇ ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਦੁਆਰਾ ਦਿੱਤਾ ਜਾਵੇਗਾ । ਇਸ ਫ਼ਿਲਮ ਨੂੰ ਸਿਨੇਮਾਂ ਘਰਾਂ ਵਿੱਚ 13 ਸਤੰਬਰ 2019 ਨੂੰ ਰਿਲੀਜ਼ ਕੀਤਾ ਜਾਵੇਗਾ ਤੇ ਦੁਨੀਆਂ ਭਰ ਵਿੱਚ ਦਿਖਾਉਣ ਦੀ ਜਿੰਮੇਵਾਰੀ ਓਮਜੀ ਗਰੁੱਪ ਦੀ ਹੋਵੇਗੀ ।
ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਬਹੁਤ ਮਾਨ ਵਾਲੀ ਗੱਲ ਹੈ ਕਿ ਵੱਡੇ ਵੱਡੇ ਫ਼ਿਲਮੀ ਸਿਤਾਰੇ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ । ਇਹ ਸਿਤਾਰੇ ਪੋਲੀਵੁੱਡ ਨੂੰ ਉਚਾਈਆਂ ਤੱਕ ਲਿਜਾਣ ਦੇ ਨਾਲ ਨਾਲ ਪੰਜਾਬੀਆਂ ਦਾ ਦੁਨੀਆਂ ਭਰ ਵਿੱਚ ਮਾਨ ਵੀ ਵਧਾ ਰਹੇ ਨੇ । ਸ਼ਾਹ ਐਨ ਸ਼ਾਹ ਪਿਕਚਰ, ਓਮਜੀ ਗਰੁੱਪ ਤੇ ਗਿਪੀ ਗਰੇਵਾਲ ਨੂੰ ਇਸ ਫ਼ਿਲਮ ਲਈ ਸਾਡੇ ਵੱਲੋਂ ਸ਼ੁਭਕਾਮਨਾਵਾ ।