ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਕਰਵਾਏਗੀ ‘ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘

ਗਿੱਪੀ ਗਰੇਵਾਲ ਦੀ ਫ਼ਿਲਮ ‘ ਮੰਜੇ ਬਿਸਤਰੇ 2 ‘ ਜੋ ਕਿ ਸਿਨੇਮਾਘਰਾਂ ਵਿੱਚ ਧੂਮਾਂ ਪਾ ਰਹੀ ਹੈ ਨੂੰ ਰਿਲੀਜ਼ ਹੋਏ ਹਜੇ ਥੋੜੇ ਦਿਨ ਹੀ ਹੋਏ ਹਨ ਕੇ ਗਿੱਪੀ ਦੀ ਅੱਗਲੀ ਫ਼ਿਲਮ ‘ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘ ਦਾ ਟੀਜ਼ਰ ਵੀ ਅੱਜ ਰਿਲੀਜ਼ ਹੋ ਚੁੱਕਾ ਹੈ । ਇਸ ਫ਼ਿਲਮ ਨੂੰ ਪਿੱਛਲੇ ਸਾਲ 2018 ਵਿੱਚ ਅਨਾਉਂਸ ਕੀਤਾ ਗਿਆ ਸੀ । ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਪੋਲੀਵੁਡ ਦੀ ਬੇਹਤਰੀਨ ਅਦਾਕਾਰਾ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਨੇ । ‘ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘ 24 ਮਈ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ।
ਸੁਮੀਤ ਦੱਤ ਅਤੇ ਡ੍ਰੀਮਬੁੱਕ ਪ੍ਰੋਡਕਸ਼ਨ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਕਰਨ ਆਰ ਗੁਲਿਆਨੀ ਵਲੋਂ ਡਾਇਰੈਕਟ ਕੀਤਾ ਗਿਆ ਹੈ । ਫ਼ਿਲਮ ਦੇ ਨਿਰਮਾਤਾ ਸੁਮੀਤ ਦੱਤ, ਅਨੁਪਮ ਕਟਕਰ ਅਤੇ ਇਆਰਾ ਦੱਤ ਹਨ । ਫ਼ਿਲਮ ਵਿੱਚਲੇ ਡਾਇਲੋਗ ਨਰੇਸ਼ ਕਥੂਰੀਆ ਵਲੋਂ ਲਿਖੇ ਗਏ ਨੇ । ਜਤਿੰਦਰ ਸ਼ਾਹ ਵਲੋਂ ਫ਼ਿਲਮ ਦਾ ਬੈਕਗਰਾਉਂਡ ਸਕੋਰ ਤੇ ਮਿਊਜ਼ਿਕ ਦਿੱਤਾ ਗਿਆ ਹੈ ।
ਟੀਜ਼ਰ ਦੇ ਰੂਪ ਵਿੱਚ ਫ਼ਿਲਮ ਦੀ ਪਹਿਲੀ ਝਲਕ ਵਿੱਚ ਫ਼ਿਲਮ ਦੇ ਸਿਰਲੇਖ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਗਿੱਪੀ ਗਰੇਵਾਲ ਅੰਮ੍ਰਿਤਸਰ ਦਾ ਗੱਬਰੂ ਨੌਜਵਾਨ ਦਿਖਾਇਆ ਗਿਆ ਤੇ ਓਥੇ ਹੀ ਸਰਗੁਣ ਮਹਿਤਾ ਚੰਡੀਗੜ੍ਹ ਦੇ ਨਖਰੇ ਵਾਲ਼ੀ ਮੁਟਿਆਰ ਹੈ । ਗਿੱਪੀ ਤੇ ਸਰਗੁਣ ਵਿਚਲੀ ਗੱਲਬਾਤ ਫ਼ਿਲਮ ਵਿੱਚ ਕੁਝ ਵੱਖਰਾ ਲੈ ਕੇ ਆਉਣਾ ਪ੍ਰਤੀਤ ਕਰਵਾਉਂਦੀ ਹੈ । ਫ਼ਿਲਮ ਦੇ ਟੀਜ਼ਰ ਵਿੱਚ ਪੰਜਾਬੀ ਮਸ਼ਹੂਰ ਗਾਣੇ ਅੰਬਰਸਰੇ ਦੇ ਪਾਪੜ ਨੂੰ ਨਵੇਂ ਬੋਲਾਂ ਨਾਲ ਗਾਇਆ ਗਿਆ ਹੈ ਜੋ ਕਿ ਫ਼ਿਲਮ ਨੂੰ ਦੇਖਣ ਦੀ ਉਤਸੁਕਤਾ ਵਧਾਉਂਦਾ ਹੈ । ਟੀਜ਼ਰ ਵਿੱਚ ਅੰਮ੍ਰਿਤਸਰ ਦੇ ਖਾਣ ਪੀਣ ਦੇ ਸ਼ੋਂਕ  ਨੂੰ ਬਹੁਤ ਹੀ ਖੂਬਸੂਰਤ ਡਾਇਲੋਗ ਦੇ ਰੂਪ ਵਿੱਚ ਪੇਸ਼ ਕੀਤਾ ਹੈ । ਅੰਮ੍ਰਿਤਸਰ ਸ਼ਹਿਰ ਦੀ ਖੂਬਸੂਰਤੀ ਨੂੰ ਵੀ ਟੀਜ਼ਰ ਵਿੱਚ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ ।
ਫ਼ਿਲਮ ਦੇ ਟੀਜ਼ਰ ਆਉਣ ਨਾਲ ਹੀ ਦਰਸ਼ਕਾਂ ਵਿੱਚ ਫ਼ਿਲਮ ਵੇਖਣ ਦੀ ਉਤਸੁਕਤਾ ਵੱਧ ਗਈ ਹੈ ਤੇ ਓਹਨਾ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਪੰਜਾਬੀ ਫ਼ਿਲਮ ਇੰਡਸਟਰੀ ਦੇ ਦੋਨੋ ਸਟਾਰ ਅਦਾਕਾਰ ਗਿੱਪੀ ਤੇ ਸਰਗੁਣ ਹਮੇਸ਼ਾ ਦਰਸ਼ਕਾਂ ਲਈ ਕੁਝ ਧਮਾਕੇਦਾਰ ਪੇਸ਼ ਕਰਦੇ ਹਨ ਜਿਸ ਕਾਰਨ ਓਹਨਾ ਤੋਂ ਇਸ ਫ਼ਿਲਮ ਰਾਹੀਂ ਉਮੀਦਾਂ ਵੱਧ ਚੁੱਕੀਆਂ ਨੇ । ਉਮੀਦ ਹੈ ਕਿ 24 ਮਈ ਨੂੰ ਗਿੱਪੀ ਤੇ ਸਰਗੁਣ ਦੀ ਜੋੜੀ ਫ਼ਿਲਮ ‘ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘ ਰਾਹੀਂ ਦਰਸ਼ਕਾਂ ਨੂੰ ਖੁਸ਼ ਕਰਨਗੇ ।

Comments

comments

Post Author: Jasdeep Singh Rattan