ਇਸ ਸਾਲ ਇਕ ਨਵੀਂ ਪੰਜਾਬੀ ਕਾਮੇਡੀ ਫਿਲਮ ਮੀ. ਐਂਡ ਮਿਸਟਰ ਕਨੇਡੀਅਨ ਰਿਲੀਜ਼ ਹੋਣ ਜਾ ਰਹੀ ਹੈ | ਫਿਲਮ ਦਾ ਨਿਰਮਾਣ ਕੈਨੇਡੀਅਨ ਕੰਪਨੀ ਸਟੂਡੀਓ 7 ਫਿਲਮਜ਼ ਵਲੋਂ ਕੀਤਾ ਗਿਆ ਹੈ ਜਿਸਨੇ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਉੱਚ ਪੱਧਰ ਨੂੰ ਲੈ ਕੇ ਜਾਣ ਦਾ ਬੇੜਾ ਚੁੱਕਿਆ ਹੈ| ਇਸ ਫਿਲਮ ਦੇ ਕੌਂਸਪਟ ਤੇ ਖਾਸ ਧਿਆਨ ਦਿੱਤਾ ਗਿਆ ਹੈ ਅਤੇ ਫਿਲਮ ਦੀ ਜ਼ਿਆਦਾਤਰ ਕਹਾਣੀ, ਫਿਲਮ ਦੇ ਪਾਤਰ ਅਸਲ ਜੀਵਨ ਤੋਂ ਪ੍ਰੇਰਿਤ ਹਨ| ਇਸ ਫਿਲਮ ਦਾ ਟ੍ਰੇਲਰ 13 ਮਈ ਨੂੰ ਰਿਲੀਜ ਕੀਤਾ ਗਿਆ|
ਇਹ ਫਿਲਮ ਇਕ ਰੋਮਾਂਟਿਕ ਕਾਮੇਡੀ ਹੈ ਜਿਸ ਵਿਚ ਮੁੱਖ ਕਿਰਦਾਰ ਸੰਜੀਵ ਝਾਂਜੀ ਨੇ ਨਿਭਾਇਆ ਹੈ| ਉਹ ਇਸ ਫ਼ਿਲਮ ਵਿਚ ਇਕ ਕੁੰਵਾਰੇ ਡਾਕਟਰ ਦੀ ਭੂਮਿਕਾ ਨਿਭਾ ਰਹੇ ਹਨ ਜੋ ਪਿਛਲੇ 25 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ| ਆਪਣੇ ਭਰਾ ਦੇ ਵਿਆਹ ਤੇ ਲੰਬੇ ਸਮੇਂ ਬਾਅਦ ਪੰਜਾਬ ਵਾਪਸ ਆਏ, ਉਹ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਨਹੀਂ ਜਾਣਦਾ|
ਪੰਜਾਬੀ ਲੋਕ ਕਿਸੇ ਵੀ ਕੀਮਤ ਤੇ ਕੈਨੇਡਾ ਪਹੁੰਚਣ ਲਈ ਤਿਆਰ ਰਹਿੰਦੇ ਹਨ| ਉਸ ਕੁੰਵਾਰੇ ਐਨ. ਆਰ. ਆਈ . ਨੂੰ ਵੇਖ ਕੇ ਕਈ ਕੁੜੀਆਂ ਉਸਦੇ ਪਿੱਛੇ ਲੱਗ ਜਾਂਦੀਆਂ ਹਨ ਜੋ ਕਿ ਕੈਨੇਡਾ ਜਾਣਾ ਚਾਹੁੰਦੀਆਂ ਹਨ| ਸਬ ਲੋਗ ਮਿਲਕੇ ਉਸ ਐਨ. ਆਰ. ਆਈ ਦੀ ਦੁਰਦਸ਼ਾ ਕਰ ਦਿੰਦੇ ਹਨ| ਅਗਰ ਅਸੀਂ ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾ ਇਸ ਵਿਚ ਸ਼ਾਮਿਲ ਨਾਮ ਹਨ – ਸੁਰਿੰਦਰ ਸ਼ਿੰਦਾ, ਸੰਜੀਵ ਝਾਂਜੀ, ਗੁਰਪ੍ਰੀਤ ਭੰਗੂ, ਅਮਰਦੀਪ ਮਾਨਾ,
ਦਿਲਰਾਜ ਕੌਰ, ਆਰੂਸ਼ੀ ਜੈਨ, ਨਿਲਾਕਸ਼ਾ ਮਹਿਤਾ, ਉਜਾਲਾ, ਪੁਸ਼ਪਲਤਾ, ਅਮਨ ਕੋਟਿਸ਼, ਸਰਬਜੀਤ ਮਾਂਗਟ, ਰਾਣਾ ਭੰਗੂ, ਸੁਖਬੀਰ ਗਿੱਲ ਅਤੇ ਰਾਜਵੀਰ ਸਿੰਘ| ਇਹ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਨਾਗੇਂਦਰ ਚੌਹਾਨ ਨੇ ਅਤੇ ਸੰਜੀਵ ਝਾਂਜੀ ਇਸ ਫਿਲਮ ਦੇ ਲੇਖਕ ਤੇ ਪ੍ਰੋਡੂਸਰ ਹਨ| ਇਸ ਫਿਲਮ ਨੂੰ ਭਾਰਤ ਵਿਚ 31 ਮਈ ਨੂੰ ਰੀਤ ਫਿਲ੍ਮ੍ਸ ਵਲੋਂ ਰਿਲੀਜ ਕੀਤਾ ਜਾ ਰਿਹਾ ਹੈ ਜਦਕਿ ਵਿਦੇਸ਼ਾਂ ਚ ਇਹ ਫਿਲਮ 14 ਜੂਨ ਨੂੰ ਮੂਵੀਜ਼ ਏੰਟਰਟੇਨਮੇੰਟ ਵਲੋਂ ਰਿਲੀਜ ਕੀਤੀ ਜਾ ਰਹੀ ਹੈ|
ਫਿਲਮ ਦਾ ਪੋਸਟਰ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੇ ਸਮਾਨ ਨਾਲ ਲੋਕਾਂ ਦਾ ਸਮੂਹ ਦਿਖਾਇਆ ਗਿਆ ਹੈ, ਜਿਹੜੇ ਕੈਨੇਡਾ ਜਾਣ ਦੇ ਇੱਛੁਕ ਹਨ| ਇਸ ਤੋਂ ਇਲਾਵਾ, ਇਕ ਜਹਾਜ਼ ਵੀ ਇਸ ਪੋਸਟਰ ਵਿਚ ਦਿਖਾਇਆ ਗਿਆ ਹੈ, ਜਿਸ ਵਿਚ ਇਹ ਸਾਰੇ ਕੈਨੇਡਾ ਪ੍ਰੇਮੀ ਬੈਠ ਕੇ ਕੈਨੇਡਾ ਜਾਣਾ ਚਾਹੁੰਦੇ ਹਨ| ਇਹ ਫ਼ਿਲਮ ਕਾਮੇਡੀ ਨਾਲ ਭਰਪੂਰ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗੀ|