ਕਰਮਜੀਤ ਅਨਮੋਲ ਪ੍ਰੋਡਕਸ਼ਨ ਦੀ ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਦਾ ਟ੍ਰੇਲਰ ਅਤੇ ਗਾਣੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਕਰ ਰਹੇ ਨੇ ਉਤਸ਼ਾਹਿਤ |

ਪੰਜਾਬੀ ਫ਼ਿਲਮ ਇੰਡਸਟਰੀ ਤਰੱਕੀ ਦੇ ਰਾਹਾਂ ਤੇ ਚੱਲ ਰਹੀ ਹੈ ਜਿਸਨੂੰ ਕਾਮਜਾਬ ਕਰਨ ਵਿੱਚ ਫ਼ਿਲਮੀ ਅਦਾਕਾਰਾਂ ਦਾ ਬਹੁਤ ਵੱਡਾ ਰੋਲ ਹੈ | ਪੋਲੀਵੁੱਡ ਦੀਆਂ ਨਵੀਆਂ ਪੁਰਾਣੀਆਂ ਜੋੜੀਆਂ ਫ਼ਿਲਮ ਦੀ ਖੂਬਸੂਰਤੀ ਨੂੰ ਇਸ ਤਰਾਂ ਵਧਾਉਂਦੀਆ ਹਨ ਕਿ ਦਰਸ਼ਕ ਸਹਿਜ ਸੁਭਾਅ ਹੀ ਵਾਹ ਵਾਹ ਕਰ ਉੱਠਦੇ ਨੇ | ਇਸੇ ਤਰਾਂ ਪੋਲੀਵੁੱਡ ਦੀਆਂ ਦੋ ਨਵੀਆਂ ਜੋੜੀਆਂ ਕਰਮਜੀਤ ਅਨਮੋਲ-ਕਵਿਤਾ ਕੌਸ਼ਿਕ  ਅਤੇ ਰਾਜਵੀਰ ਜਵੰਦਾ-ਈਸ਼ਾ ਰਿਖੀ ਇੱਕੋ ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਆ ਰਹੀਆਂ ਨੇ | ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ |

ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਵਲੋਂ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਅਵਤਾਰ ਸਿੰਘ ਦੁਵਾਰਾ ਲਿਖਿਆ ਗਿਆ ਹੈ ਤੇ ਡਾਇਰੈਕਟ ਵੀ ਖ਼ੁਦ ਅਵਤਾਰ ਸਿੰਘ ਦੁਵਾਰਾ ਹੀ ਕੀਤਾ ਗਿਆ ਹੈ । ਫ਼ਿਲਮ ਵਿੱਚ ਮੁੱਖ ਕਿਰਦਾਰਾਂ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ  ਜਵੰਦਾ, ਈਸ਼ਾ ਰਿਖੀ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਪ੍ਰਕਾਸ਼ ਗਾਧੂ ਅਤੇ ਹੋਰ ਕਈ ਅਦਾਕਾਰਾਂ ਨੇ ਵੀ ਆਪਣੀ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ ।

ਫ਼ਿਲਮ  ‘ ਮਿੰਦੋ ਤਾਸੀਲਦਾਰਨੀ ‘ ਦਾ ਟ੍ਰੇਲਰ ਵੀ 3 ਜੂਨ ਨੂੰ ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਦਿੱਤਾ ਗਿਆ ਤੇ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਦੇ ਹਿੱਟ ਹੋਣ ਦਾ ਸਬੂਤ ਪੇਸ਼ ਕੀਤਾ | ਟ੍ਰੇਲਰ ਵਿੱਚਲੇ ਡਾਇਲਾਗ ਅਤੇ ਫ਼ਿਲਮ ਦੇ ਗਾਣਿਆਂ ਨਾਲ ਦਰਸ਼ਕ ਸੋਸ਼ਲ ਮੀਡਿਆ ਉੱਤੇ ਆਪਣੇ ਕਲਾ ਦਾ ਹੁਨਰ ਦਿਖਾਉਣ ਦੇ ਨਾਲ ਨਾਲ ਫ਼ਿਲਮ ਪ੍ਰਤੀ ਆਪਣਾ ਪਿਆਰ ਤੇ ਉਤਸ਼ਾਹ ਵੀ ਦਿਖਾ ਰਹੇ ਨੇ |

ਫ਼ਿਲਮ  ‘ ਮਿੰਦੋ ਤਾਸੀਲਦਾਰਨੀ ‘ ਵਿਚਲੇ ਗਾਣਿਆਂ ਦੀ ਗੱਲ ਕਰੀਏ ਤਾਂ ਫ਼ਿਲਮ ਦੇ ਟਾਈਟਲ ਟਰੈਕ ਦੇ ਨਾਲ ਨਾਲ ਹੋਰ ਵੀ ਗਾਣੇ ਰਿਲੀਜ਼ ਹੋ ਚੁਕੇ ਹਨ ਜਿਹਨਾਂ ਵਿੱਚ ਕੱਚੀਏ ਲਾਗਰੇ, ਸੁਰਮਾ ,ਵੀਰੇ ਦੀਏ ਸਾਲੀਏ ਵੀ ਰਿਲੀਜ਼ ਹੋ ਚੁਕੇ ਹਨ ਜਿਹਨਾਂ ਨੂੰ ਕਰਮਜੀਤ ਅਨਮੋਲ, ਗਿਪੀ ਗਰੇਵਾਲ, ਰਾਜਵੀਰ ਜਵੰਦਾ, ਗੁਰਲੇਜ਼ ਅਖਤਰ, ਮੰਨਤ ਨੂਰ, ਨਿੰਜਾ, ਸੰਦੀਪ ਥਿੰਦ ਅਤੇ ਸਿਕੰਦਰ ਸਲੀਮ ਦੁਵਾਰਾ ਗਾਇਆ ਗਿਆ ਹੈ | ਫ਼ਿਲਮ ਵਿਚਲੇ ਗਾਣਿਆਂ ਰਾਹੀਂ ਵੀ ਫ਼ਿਲਮ ਵਿਚਲੇ ਪਿਆਰ, ਤਕਰਾਰ ਤੇ ਹਾਸੇ ਦਾ ਅੰਦਾਜਾ ਲੱਗ ਜਾਂਦਾ ਹੈ |

‘ ਮਿੰਦੋ ਤਾਸੀਲਦਾਰਨੀ ‘ ਦੀ ਪ੍ਰੋਡਕਸ਼ਨ ਟੀਮ ਇਸ ਤੋਂ ਪਹਿਲਾਂ ਵੀ ਪੰਜਾਬੀ ਸਿਨੇਮਾ ਨੂੰ ਹਿੱਟ ਫ਼ਿਲਮ ‘ ਲਾਵਾਂ ਫੇਰੇ ‘ ਦੇ ਰੂਪ ਵਿੱਚ ਦੇ ਚੁੱਕੀ ਹੈ ਤੇ ਹੁਣ ਵੱਖਰੇ ਤੇ ਸੁੰਦਰ ਸੰਕਲਪ ਨਾਲ ਫ਼ਿਲਮ  ‘ ਮਿੰਦੋ ਤਾਸੀਲਦਾਰਨੀ ‘ ਲੈ ਕੇ ਆਉਣ ਲਈ ਤਿਆਰ ਨੇ | ਪੋਲੀਵੁੱਡ ਦੀਆਂ ਇਹਨਾਂ ਨਵੀਆਂ ਜੋੜੀਆਂ ਨੂੰ ਫ਼ਿਲਮ ਵਿੱਚ ਇਕੱਠੇ ਦੇਖਣ ਲਈ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ‘ ਮਿੰਦੋ ਤਾਸੀਲਦਾਰਨੀ ‘ ਆਪਣੇ ਦਰਸ਼ਕਾਂ ਦੇ ਉਤਸ਼ਾਹ ਤੇ ਉਮੀਦਾਂ ਤੇ ਖ਼ਰੇ ਉਤਰਨ ਲਈ 2 ਦਿਨਾਂ ਬਾਅਦ 28 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਹਰ ਹਫ਼ਤੇ ਦੀ ਤਰ੍ਹਾਂ ਇਸ ਹਫ਼ਤੇ ਦੇ ਸ਼ੁੱਕਰਵਾਰ ਵੀ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਖੂਬਸੂਰਤ ਫ਼ਿਲਮ ਮਿਲਣ ਜਾ ਰਹੀ ਹੈ |

Comments

comments