‘ਓਸ਼ਿਨ ਬਰਾੜ’ ਨਿਭਾਉਣਗੇ ‘ਅੰਗਰੇਜ ਪੁੱਤ’ ਵਿੱਚ ‘ਅਰਸ਼ ਚਾਵਲਾ’ ਦੇ ਨਾਲ ਮੁੱਖ ਭੂਮਿਕਾ

ਐਮ.ਐਸ ਏਸ਼ੀਅਨ ਮੂਵੀਜ਼ ਸਟੂਡਿਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼, ਮੋਗਾ ਫਿਲਮ ਸਟੂਡਿਓ ਅਤੇ
ਪੰਜਾਬੀ ਸਟਾਰਲਾਈਵ ਇਵੈਂਟ ਮੈਨੇਜਮੈਂਟ ਦੇ ਸਹਿਯੋਗ ਨਾਲ ਆਪਣੀ ਅਗਲੀ ਪਾਲੀਵੁੱਡ ਫ਼ਿਲਮ
‘ਅੰਗਰੇਜ ਪੁੱਤ’ ਦੇ ਨਾਲ ਤਿਆਰ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ਪਹਿਲਾਂ ਹੀ ਫ਼ਿਲਮ ਅਤੇ ਫ਼ਿਲਮ ਦੇ
ਕਲਾਕਾਰਾਂ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਹਾਲ ਹੀ ਵਿਚ, ਉਨ੍ਹਾਂ ਨੇ ‘ਅੰਗਰੇਜ ਪੁੱਤ’ ਦੀ ਲੀਡ
ਫੀਮੇਲ ਅਦਾਕਾਰ ਦਾ ਨਾਮ ਵੀ ਘੋਸ਼ਿਤ ਕਰ ਦਿੱਤਾ ਹੈ ਜੋ ਹੈ ‘ਓਸ਼ਿਨ ਬਰਾੜ’।
ਅਰਸ਼ ਚਾਵਲਾ ਅਤੇ ਓਸ਼ਿਨ ਬਰਾੜ ਤੋਂ ਇਲਾਵਾ ‘ਬਾਘੀ’ ਅਤੇ ‘ਭਾਗ ਮਿਲਖਾ ਭਾਗ’ ਫ਼ਿਲਮ ਦੇ ਪ੍ਰਸਿੱਧ
ਅਦਾਕਾਰ ਸੁਮਿਤ ਗੁਲਾਟੀ ਵੀ ‘ਅੰਗਰੇਜ ਪੁੱਤ’ ਫ਼ਿਲਮ ਵਿੱਚ ਮੁੱਖ ਅਦਾਕਾਰ ਦੀ ਭੂਮਿਕਾ
ਨਿਭਾਉਣਗੇ। ਇਹਨਾਂ ਤੋਂ ਇਲਾਵਾ ਯੋਗਰਾਜ ਸਿੰਘ ਜਿਹੇ ਕਈ ਪੰਜਾਬੀ ਇੰਡਸਟਰੀ ਦੇ ਵੱਡੇ
ਕਲਾਕਾਰ ਇਸ ਫ਼ਿਲਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਸੰਗੀਤ ਅਤੇ
ਬੈਕਗਰਾਉਂਡ ਸੰਗੀਤ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਦੁਆਰਾ ਦਿੱਤਾ ਜਾਵੇਗਾ। ਸ਼ਿਵਮ
ਸ਼ਰਮਾ ਇਸ ਪਰਿਵਾਰਕ ਡਰਾਮਾ ਫ਼ਿਲਮ ਨੂੰ ਡਾਇਰੈਕਟ ਕਰਨਗੇ ਅਤੇ ਰਿਸ਼ੀ ਮੱਲ੍ਹੀ ਨੇ ਇਸ ਫ਼ਿਲਮ ਦੀ
ਕਹਾਣੀ ਲਿਖੀ ਹੈ। ਬਾਲੀਵੁੱਡ ਪ੍ਰੋਡੂਸਰ ਮਯੰਕ ਸ਼ਰਮਾ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕਰਨਗੇ
ਅਤੇ ਗੁਰਦਿਆਲ ਸਿੰਘ ਨੇ ਇਸ ਪ੍ਰੋਜੈਕਟ ਨੂੰ ਕੋ-ਪ੍ਰੋਡਿਊਸ ਕੀਤਾ ਹੈ।
ਵਿਸ਼ਵਨਾਥ ਪ੍ਰਜਾਪਾ ਇਸ ਫ਼ਿਲਮ ਵਿਚ ਡੀ.ਓ. ਪੀ ਹੋਣਗੇ। ਬਾਲੀਵੁੱਡ ਵਿੱਚ ਸ਼ਿਵਮ ਸ਼ਰਮਾ ਨੇ ਕਈ
ਫ਼ਿਲਮਾਂ ਕੀਤੀਆਂ ਜਿਵੇਂ ਕਿ ਨਾਸਤਿਕ, ਮੈਚ ਆਫ ਲਾਈਫ, ਢੋਲ ਰੱਤੀ ,ਭਗਤ ਸਿੰਘ ਦੀ ਯੂਡੀਕ
ਅਤੇ ਕਈ ਹੋਰ।
ਓਸ਼ਿਨ ਬਰਾੜ ਨੇ ਦਿਲਪ੍ਰੀਤ ਢਿੱਲੋਂ ਅਤੇ ਦੇਸੀ ਕਰੂ ਦੇ ਗੀਤ ‘ਸਾਡੇ ਮੁੰਡੇ ਦਾ ਵਿਆਹ’ ਅਤੇ
ਮਹਿਤਾਬ ਵਿਰਕ ਦੇ ‘ਸੁਣੋ ਸਰਦਾਰ ਜੀ’ ਗੀਤ ਤੋਂ ਮਾਡਲਿੰਗ ਸ਼ੁਰੂ ਕੀਤੀ। ਓਸ਼ਿਨ ਬਰਾੜ ਨੇ 2015
ਵਿਚ ਐਕਟਿੰਗ ਦੀ ਸ਼ੁਰੂਆਤ ਦਿਲਜੀਤ ਦੋਸਾਂਝ ਦੀ ਫ਼ਿਲਮ ‘ਮੁਖਤਿਆਰ ਚੱਢਾ’ ਦੇ ਨਾਲ ਕੀਤੀ
ਇਸ ਤੋਂ ਇਲਾਵਾ ਉਹਨਾਂ ਨੇ ‘ਸ਼ਰੀਕ’ ਫ਼ਿਲਮ ਕੀਤੀ ਹੈ ਜਿਸ ਜਿੰਮੀ ਸ਼ੇਰਗਿੱਲ ਅਤੇ ਮਾਹੀ
ਗਿੱਲ ਮੁੱਖ ਭੂਮਿਕਾ ਵਿੱਚ ਸਨ।
ਇਸ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਬੋਲਦਿਆਂ ਓਸ਼ਿਨ ਬਰਾੜ ਨੇ ਕਿਹਾ, “ਇਸ ਫ਼ਿਲਮ ਦੀ ਕਹਾਣੀ
ਬਹੁਤ ਹੀ ਅਲੱਗ ਹੈ। ਜਦੋਂ ਇਹ ਸਕ੍ਰਿਪਟ ਮੇਰੇ ਕੋਲ ਆਈ ਮੈਂ ਬਿਨਾ ਸਮਾਂ ਗਵਾਏ ਇਸ ਪ੍ਰੋਜੈਕਟ
ਲਈ ਸਹਿਮਤ ਹੋ ਗਈ। ਫ਼ਿਲਮ ਵਿੱਚ ਮੇਰਾ ਕਿਰਦਾਰ ਬਹੁਤ ਵੱਖਰਾ ਹੈ ਅਤੇ ਮੈਂ ਇਸ ਨੂੰ ਸਕ੍ਰੀਨ ਤੇ
ਦੇਖਣ ਲਈ ਬਹੁਤ ਉਤਸੁਕ ਹਾਂ। ਮੈਂ ਆਸ ਕਰਦੀ ਹਾਂ ਕਿ ਮੈਂ ਪੂਰੀ ਟੀਮ ਦੀਆਂ ਉਮੀਦਾਂ ‘ਤੇ
ਖਰਾ ਉਤਰ ਸਕਾਂਗੀ।“
ਫ਼ਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋ ਜਾਵੇਗੀ। ਫ਼ਿਲਮ ਦੀ ਰੀਲੀਜ਼ ਮਿਤੀ ਅਜੇ ਤੱਕ ਐਲਾਨ
ਨਹੀਂ ਕੀਤੀ ਗਈ ਹੈ।

Comments

comments