ਇਸ ਫ਼ਿਲਮ ਵਿਚ ਅਰਸ਼ ਚਾਵਲਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ
ਚੰਡੀਗੜ੍ਹ 17 ਜੂਨ 2019.ਕਿਸੇ ਵੀ ਪ੍ਰੋਜੈਕਟ ਨੂੰ ਸਫਲ ਬਣਾਉਣ ਪਿੱਛੇ ਉਸਦੀ ਆਮ ਨਾਲੋਂ ਹੱਟਕੇ ਕਹਾਣੀ ਅਤੇ ਕੰਟੇੰਟ ਹੁੰਦਾ ਹੈ। ਇਸ ਗੱਲ ‘ਤੇ ਵਿਸ਼ਵਾਸ ਕਰਦੇ ਹੋਏ ਫਿਲਮ ਨਿਰਮਾਤਾ ਆਪਣੇ ਦਰਸ਼ਕਾਂ ਲਈ ਵੱਖਰੀਆਂ ਅਤੇ ਅਰਥਪੂਰਨ ਕਹਾਣੀਆਂ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਹਨਾਂ ਕੰਟੇੰਟ ਭਰਪੂਰ ਫ਼ਿਲਮਾਂ ਵਿੱਚ ਨਵਾਂ ਨਾਮ ਜੁੜਨ ਜਾ ਰਿਹਾ ਹੈ ਆਉਣ ਵਾਲੀ ਫਿਲਮ ‘ਅੰਗਰੇਜ ਪੁੱਤ’ ਦਾ। ਹਾਲ ਹੀ ਵਿੱਚ ਇਸ ਫਿਲਮ ਦੇ ਨਿਰਮਾਤਾਵਾਂ ਨੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਅਤੇ ਇਸ ਫ਼ਿਲਮ ਬਾਰੇ ਘੋਸ਼ਣਾ ਦੇ ਨਾਲ ਹੀ ਫ਼ਿਲਮ ਦੇ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕੀਤੀ। ਪਾਲੀਵੁੱਡ ਤੋਂ ਅਰਸ਼ ਚਾਵਲਾ ਅਤੇ ਬਾਲੀਵੁੱਡ ਫਿਲਮ ‘ਭਾਗ ਮਿਲਖਾ ਭਾਗ’ ਅਤੇ ‘ਬਾਗੀ’ ਦੇ ਪ੍ਰਸਿੱਧ ਅਦਾਕਾਰ ਸੁਮਿਤ ਗੁਲਾਟੀ ਫ਼ਿਲਮ ਦੇ ਮੁੱਖ ਅਦਾਕਾਰਾਂ ਵਜੋਂ ਭੂਮਿਕਾ ਨਿਭਾਉਣਗੇ। ਸੁਮਿਤ ਅਤੇ ਅਰਸ਼ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣਗੇ। ਫ਼ਿਲਮ ਦਾ ਮਿਊਜ਼ਿਕ ਅਤੇ ਬੈਕਗਰਾਉਂਡ ਸਕੋਰ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਦੁਆਰਾ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਡਾਇਰੈਕਟ ਸ਼ਿਵਮ ਸ਼ਰਮਾ ਦੁਆਰਾ ਕੀਤਾ ਜਾਵੇਗਾ। ਬਾਲੀਵੁੱਡ ਪ੍ਰੋਡਿਊਸਰ ਮਯੰਕ ਸ਼ਰਮਾ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ। ਇਹ ਫ਼ਿਲਮ ਨੂੰ ਐਮ ਐਸ ਏਸ਼ੀਅਨ ਮੂਵੀ ਸਟੂਡਿਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼ ਵਲੋਂ ਮੋਗਾ ਫ਼ਿਲਮ ਸਟੂਡਿਓਸ ਅਤੇ ਪੰਜਾਬੀ ਸਟਾਰ ਲਾਈਵ ਇਵੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਿਟੇਡ ਦੇ ਨਾਲ ਮਿਲਕੇ ਪੇਸ਼ ਕੀਤਾ ਜਾਵੇਗਾ। ਮਯੰਕ ਸ਼ਰਮਾ ਅਤੇ ਸ਼ਿਵਮ ਸ਼ਰਮਾ ਨੇ ਨਾਸਤਿਕ, ਮੈਚ ਆਫ ਲਾਈਫ , ਢੋਲ ਰੱਤੀ ਅਤੇ ਭਗਤ ਸਿੰਘ ਦੀ ਊਡੀਕ ਵਰਗੀਆਂ ਕਈ ਫਿਲਮਾਂ ਕੀਤੀਆਂ ਹਨ। ਫਿਲਮ ਦੇ ਵਾਰੇ ਦੱਸਦਿਆਂ ਅਰਸ਼ ਚਾਵਲਾ ਨੇ ਕਿਹਾ, “ਫਿਲਮ ਦਾ ਕਨਸੈਪਟ ਬੜਾ ਹੀ ਅਲੱਗ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਂਨੂੰ ਇਸ ਪ੍ਰਾਜੈਕਟ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਮੈਂ ਸ਼ਿਵਮ ਨਾਲ ਪਹਿਲਾਂ ਹੀ ਕੰਮ ਕਰ ਚੁੱਕਾ ਹਾਂ। ਇਹ ਤੀਜੀ ਵਾਰ ਹੈ ਕਿ ਅਸੀਂ ਇਕੱਠੇ ਆ ਰਹੇ ਹਾਂ, ਇਸ ਲਈ ਮੈਂ ਪੂਰੀ ਤਰ੍ਹਾਂ ਉਹਨਾਂ ਤੇ ਵਿਸ਼ਵਾਸ ਕਰ ਸਕਦਾ ਹਾਂ। ਅਤੇ ਇਕੱਠੇ ਮਿਲ ਕੇ ਕੰਮ ਕਰਨਾ ਸਾਡੇ ਲਈ ਬਹੁਤ ਅਸਾਨ ਹੋਵੇਗਾ। ਮੈਂ ਆਸ ਕਰਦਾ ਹਾਂ ਕਿ ਅਸੀਂ ਸਾਰੇ ਆਪਣੇ ਕੰਮ ਨਾਲ ਇਨਸਾਫ ਕਰ ਸਕਾਂਗੇ ਅਤੇ ਸਭ ਕੁਝ ਠੀਕ ਹੋਵੇਗਾ।“ ਫਿਲਮ ਦੇ ਨਿਰਦੇਸ਼ਕ ਸ਼ਿਵਮ ਸ਼ਰਮਾ ਨੇ ਕਿਹਾ, “ਅੰਗਰੇਜ ਪੁੱਤ ਇਕ ਸ਼ਾਨਦਾਰ ਸਕ੍ਰਿਪਟ ਹੈ ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ। ਹਰ ਚੀਜ਼ ਸਹੀ ਢੰਗ ਨਾਲ ਪਲੈਨ ਕੀਤੀ ਗਈ ਹੈ। ਅਤੇ ਪਰੀ-ਪ੍ਰੋਡਕਸ਼ਨ ਵਿੱਚ ਵੀ ਹਰ ਇੱਕ ਬਾਰੀਕੀ ਦਾ ਧਿਆਨ ਰੱਖਿਆ ਗਿਆ ਹੈ। ਜਿਵੇਂ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਅਸੀਂ ਸਾਰੇ ਤਿਆਰ ਹਾਂ ਅਤੇ ਫਿਲਮ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਹੈ। ਮੈਂ ਆਸ ਕਰਦਾ ਹਾਂ ਕਿ ਲੋਕ ਸਾਡੇ ਯਤਨਾਂ ਦੀ ਸਰਾਹਨਾ ਕਰਨਗੇ।“ ਫ਼ਿਲਮ ਦੇ ਨਿਰਮਾਤਾ ਮਯੰਕ ਸ਼ਰਮਾ ਨੇ ਕਿਹਾ, “ਅੱਜ ਕੱਲ, ਫ਼ਿਲਮਾਂ ਦੀ ਕਹਾਣੀ ਸਿਰਫ ਵਿਆਹਾਂ ਅਤੇ ਅਰਥਹੀਣ ਹਾਸੋਹੀਣੇ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਇਸ ਕਰਕੇ ਅਸੀਂ ਜਦੋਂ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਦਾ ਸੋਚਿਆ ਹੈ ਕਿਉਂਕਿ ਇਸਦੀ ਕਹਾਣੀ ਸਿਰਫ ਹਲਕੀ ਫੁਲਕੀ ਕਾਮੇਡੀ ਹੀ ਨਹੀਂ ਬਲਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਵਿਚ ਨਿਵੇਕਲੇਪ੍ਨ ਦੀ ਇੱਕ ਨਵੀਂ ਲਹਿਰ ਲੈ ਕੇ ਆਵੇਗੀ। ਇਹ ਮੁੱਖ ਕਾਰਨ ਹੈ ਕਿ ਅਸੀਂ ਨਿਸ਼ਚਤ ਹਾਂ ਕਿ ਫਿਲਮ ਦਰਸ਼ਕਾਂ ਦੇ ਦਿਲਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਮੈਂ ਫ਼ਿਲਮ ਦੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।“ ਫਿਲਮ ਦੀ ਰਿਲੀਜ਼ ਤਾਰੀਖ ਦੀ ਜਲਦ ਹੀ ਘੋਸ਼ਣਾ ਕੀਤੀ ਜਾਵੇਗੀ।