ਐਮੀ ਵਿਰਕ ਬਾਲੀਵੁੱਡ ਵਿੱਚ ਵੀ ਦਿਖਾਉਣਗੇ ਆਪਣੀ ਅਦਾਕਾਰੀ ਦਾ ਜਾਦੂ ਫ਼ਿਲਮ ‘ ਦ ਸੁਪਰ ਸਿਕਜ਼ ਓਫ ਬੁਜ- ਦ ਪਰਾਇਡ ਓਫ ਇੰਡੀਆ ‘ ਰਾਹੀਂ ।

ਐਮੀ ਵਿਰਕ ਪੋਲੀਵੁਡ ਦੇ ਓਹਨਾ ਸੁਲਝੇ ਹੋਏ ਅਦਾਕਾਰਾਂ ਵਿੱਚੋ ਹੈ ਜਿਹਨਾਂ ਨੇ ਆਪਣੀ ਮਿਹਨਤ ਨਾਲ ਕਾਮਜਾਬੀ ਦੀ ਮੰਜਿਲ ਨੂੰ ਛੂਹਿਆ ਹੈ । ਆਪਣੇ ਗਾਣਿਆਂ ਤੋਂ ਫ਼ਿਲਮਾਂ ਦੇ ਸਫ਼ਰ ਵਿੱਚ ਐਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸਗੋਂ ਅੱਗੇ ਹੀ ਅੱਗੇ ਵਧਦੇ ਹੋਏ ਇੰਡਸਟਰੀ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਈ । ਇਸੇ ਮਿਹਨਤ ਨੂੰ ਜਾਰੀ ਰੱਖਦਿਆਂ ਐਮੀ ਨੇ ਪੋਲੀਵੁਡ ਤੋਂ ਬਾਲੀਵੁੱਡ ਵਿੱਚ ਵੀ ਕਦਮ ਰੱਖ ਲਿਆ ਹੈ । ਐਮੀ ਨੇ ‘ 83 ‘ ਫ਼ਿਲਮ ਰਾਹੀਂ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਹੈ ਜਿਸ ਦੀ ਸ਼ੂਟਿੰਗ ਹਜੇ ਚੱਲ ਰਹੀ ਹੈ । ਇਸ ਫ਼ਿਲਮ ਵਿੱਚ ਐਮੀ ਬਲਵਿੰਦਰ ਸਿੰਘ ਦਾ ਰੋਲ ਅਦਾ ਕਰ ਰਹੇ ਹਨ ਜੋ ਕਿ ਕਪਿਲ ਦੇਵ ਦੀ ਬਾਇਓਪਿਕ ਸਟੋਰੀ ਹੈ ।

super six of bhuj Ammy Virk
super six of bhuj Ammy Virk
ਐਮੀ ਬਾਇਓਪਿਕ ਸਟੋਰੀ ਫ਼ਿਲਮਾਂ ਵਿੱਚ ਕਾਫ਼ੀ ਫਿੱਟ ਬੈਠਦੇ ਨਜ਼ਰ ਆ ਰਹੇ ਹਨ ਕਿਉਂ ਕਿ ਫ਼ਿਲਮ ਹਰਜੀਤਾ ਤੇ 83 ਤੋਂ ਬਾਅਦ ਹੁਣ ਇੱਕ ਹੋਰ ਫ਼ਿਲਮ ਕਰਨ ਜਾ ਰਹੇ ਨੇ ਜੋ ਕਿ ਬਾਇਓਪਿਕ ਸਟੋਰੀ ਤੇ ਹੀ ਅਧਾਰਤ ਹੈ । ਬਾਲੀਵੁੱਡ ਇੰਡਸਟਰੀ ਦੀ ਇਸ ਫ਼ਿਲਮ ਦਾ ਨਾਮ ਹੈ ‘ ਦ ਸੁਪਰ ਸਿਕਜ਼ ਓਫ ਬੁਜ- ਦ ਪਰਾਇਡ ਓਫ ਇੰਡੀਆ ‘ । ਇਸ ਫ਼ਿਲਮ ਦੀ ਜਾਣਕਾਰੀ ਐਮੀ ਨੇ ਸੋਸ਼ਲ ਮੀਡਿਆ ਰਾਹੀਂ ਪੋਸਟ ਪਾ ਕੇ ਸ਼ੇਅਰ ਕੀਤੀ ਤੇ ਆਪਣੀ ਕਾਮਜਾਬੀ ਲਈ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ ।
ਇਸ ਫ਼ਿਲਮ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਦੀ ਜੰਗ ਉਤੇ ਨਿਰਧਾਰਿਤ ਹੈ । ਜਿਸ ਵਿੱਚ ਐਮੀ ਵਿਰਕ ਵਲੋਂ ਇੱਕ ਲੜਾਕੂ ਜਹਾਜ਼ ਦੇ ਪਾਇਲਟ ਦੀ ਭੂਮਿਕਾ ਨਿਭਾਈ ਜਾਵੇਗੀ । ਇਸ ਫ਼ਿਲਮ ਨੂੰ ਅਭਿਸ਼ੇਕ ਦੂਦੀਆ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਜਾਵੇਗਾ ਅਤੇ ਟੀ-ਸੀਰੀਜ਼ ਵਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾਵੇਗਾ । ਇਸ ਮਲਟੀ ਕਾਸਟ ਫ਼ਿਲਮ ਵਿੱਚ ਐਮੀ ਵਿਰਕ ਤੋਂ ਇਲਾਵਾ ਅਜੈ ਦੇਵਗਨ, ਪ੍ਰਨੀਤੀ ਚੋਪੜਾ, ਸੰਜੇ ਦੱਤ, ਸੋਨਾਕਸ਼ੀ ਸਿਨਹਾ ਅਤੇ ਰਾਣਾ ਦੁੱਗਵਤੀ ਵੀ ਆਪਣਾ ਕਿਰਦਾਰ ਨਿਭਾਉਣਗੇ ।
ਆਸ ਕਰਦੇ ਹਨ ਕਿ  ਜਿਸ ਤਰਾਂ ਐਮੀ ਵਿਰਕ ਵਲੋਂ ਪੋਲੀਵੁਡ ਵਿੱਚ ਆਪਣੀ ਪਹਿਚਾਣ ਬਣਾਈ ਹੈ ਇਸੇ ਤਰਾਂ ਹੀ ਉਹ ਬਾਲੀਵੁੱਡ ਵਿੱਚ ਵੀ ਖੂਬ ਤਰੱਕੀਆਂ ਕਰਨਗੇ । ਐਮੀ ਨੂੰ ਓਹਨਾ ਦੇ ਪੋਲੀਵੁਡ ਤੇ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਲਈ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ।

Comments

comments