ਐਮੀ ਵਿਰਕ ਦੀ ਫ਼ਿਲਮ ‘ ਨਿੱਕਾ ਜ਼ੈਲਦਾਰ 3 ‘ ਦੀ ਸ਼ੂਟਿੰਗ ਹੋਈ ਸ਼ੁਰੂ

ਪੰਜਾਬੀ ਫ਼ਿਲਮ ਇੰਡਸਟਰੀ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਹਮੇਸ਼ਾ ਕਾਮਯਾਬ ਰਹੀ ਹੈ । ਜਿੱਥੇ ਪੋਲੀਵੁੱਡ ਨੇ ਸਾਨੂੰ ਕਈ ਹਾਸੇ ਭਰਭੂਰ ਫ਼ਿਲਮਾਂ ਦਿੱਤੀਆ ਉੱਥੇ ਹੀ ਇਕ ਚੰਗੀ ਸਿੱਖਿਆ ਦਿੰਦਿਆ ਫ਼ਿਲਮਾਂ ਵੀ ਦਿੱਤੀਆ ਤੇ ਅਜਿਹੀਆ ਫ਼ਿਲਮਾਂ ਹਿੱਟ ਵੀ ਰਹੀਆਂ ਹਨ ।

Nikka Zaildar 3 Punjabi Movie
Nikka Zaildar 3 Punjabi Movie
ਜਿਆਦਾਤਰ ਪੰਜਾਬੀ ਹਿੱਟ ਫ਼ਿਲਮਾਂ ਦੇ ਅਗਲੇ ਭਾਗ ਆਏ ਹੀ ਹਨ ਤੇ ਉਹ ਵੀ ਹਿੱਟ ਰਹੇ । ਸਾਲ 2018 ਵਿੱਚ ਵੀ ਕਈ ਫ਼ਿਲਮਾਂ ਦੇ ਦੂਜੇ ਭਾਗ ਰਿਲੀਜ਼ ਕੀਤੇ ਗਏ ਤੇ ਕੁੱਝ ਫ਼ਿਲਮਾਂ ਦੇ ਅਗਲੇ ਭਾਗ 2019 ਵਿੱਚ ਆਉਣ ਦੀ ਸੂਚਨਾ ਦਿੱਤੀ ਗਈ । ਜਿਹਨਾਂ ਵਿਚ ਐਮੀ ਵਿਰਕ ਦੀ ਫ਼ਿਲਮ ‘ ਨਿੱਕਾ ਜ਼ੈਲਦਾਰ ‘ ਦਾ ਤੀਸਰਾ ਭਾਗ ‘ ਨਿੱਕਾ ਜ਼ੈਲਦਾਰ 3 ‘ ਵੀ ਸ਼ਾਮਿਲ ਸੀ ਤੇ ਇਸ ਫ਼ਿਲਮ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ ਜਿਸ ਦੀ ਜਾਣਕਾਰੀ ਐਮੀ ਵਿਰਕ ਨੇ ਸ਼ੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਦਿੱਤੀ ।
‘ ਨਿੱਕਾ ਜ਼ੈਲਦਾਰ 3 ‘ ਫ਼ਿਲਮ ਨੂੰ ਵਿਅਕੋਮ 18 ਮੋਸ਼ਨ ਪਿਕਚਰ ਤੇ ਪਟਿਆਲਾ ਮੋਸ਼ਨ ਪਿਕਚਰ ਦੁਆਰਾ ਪੇਸ਼ ਕੀਤਾ ਜਾਵੇਗਾ ਤੇ ਨਿੱਕਾ ਜ਼ੈਲਦਾਰ ਫ਼ਿਲਮ ਦੇ ਪਹਿਲੇ ਤੇ ਦੂਜੇ ਭਾਗ ਦੀ ਤਰ੍ਹਾਂ ‘ ਨਿੱਕਾ ਜ਼ੈਲਦਾਰ 3 ‘ ਦੇ ਨਿਰਦੇਸ਼ਕ ਵੀ ਸਿਮਰਜੀਤ ਸਿੰਘ ਹੀ ਹਨ ਜਿਸ ਦੀ ਕਹਾਣੀ ਲਿਖੀ ਹੈ ਜਗਦੀਪ ਸਿੱਧੂ ਨੇ । ਇਸ ਫ਼ਿਲਮ ਨੂੰ ਅਮਨੀਤ ਸ਼ੇਰ ਸਿੰਘ ਤੇ ਜੀ ਪੀ ਸਿੰਘ ਦੁਆਰਾ ਪ੍ਰੋਡਿਉਸ ਕੀਤਾ ਜਾ ਰਿਹਾ ਹੈ ।
 ‘ ਨਿੱਕਾ ਜ਼ੈਲਦਾਰ 3 ‘ ਫ਼ਿਲਮ ਵਿੱਚ ਐਮੀ ਵਿਰਕ ਦੀ ਜ਼ੈਲਦਾਰਨੀ ਦੀ ਭੂਮਿਕਾ ਕੌਣ ਨਿਭਾਅ ਰਿਹਾ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਫਿਰ ਵੀ 21 ਜੂਨ 2019 ਨੂੰ ਇਹ ਫ਼ਿਲਮ ਦੁਨੀਆ ਭਰ ਦੇ ਸਿਨੇਮਘਰਾਂ ਵਿੱਚ ਰਿਲੀਜ਼ ਜਰੂਰ ਕੀਤੀ ਜਾਵੇਗੀ । ਐਮੀ ਵਿਰਕ ਤੇ ‘ ਨਿੱਕਾ ਜ਼ੈਲਦਾਰ 3 ‘ ਦੀ ਸਾਰੀ ਟੀਮ ਨੂੰ ਸਾਡੇ ਵੱਲੋਂ ਸ਼ੁੱਭਕਾਮਨਾਵਾਂ ।

Comments

comments

Post Author: Jasdeep Singh Rattan