ਐਮੀ ਵਿਰਕ ਤੇ ਜਗਦੀਪ ਸਿੱਧੂ ਦੀ ਜੋੜੀ ਦਰਸ਼ਕਾਂ ਲਈ ਲੈਕੇ ਆ ਰਹੀ ਹੈ ‘ ਸੁਫ਼ਨਾ ‘

ਜਗਦੀਪ ਸਿੱਧੂ ਤੇ ਐਮੀ ਵਿਰਕ ਪਾਲੀਵੁੱਡ ਵਿੱਚਲੀ ਐਸੀ ਜੋੜੀ ਹੈ, ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਾਮਜਾਬ ਫ਼ਿਲਮਾਂ ਤਾਂ ਦਿੱਤੀਆਂ ਹੀ ਹਨ ਤੇ ਨਾਲ ਹੀ ਆਪਣੇ ਨਵੇਂ ਪ੍ਰੋਜੈਕਟ ਨਾਲ ਇੰਡਸਟਰੀ ਨੂੰ ਤੋਹਫ਼ੇ ਦੇ ਰਹੇ ਨੇ । ਇਸੇ ਤਰ੍ਹਾਂ ਹੀ ਇਸ ਜੋੜੀ ਵੱਲੋਂ ਆਪਣੇ ਨਵੇਂ ਪ੍ਰੋਜੈਕਟ ‘ ਸੁਫ਼ਨਾ ‘ ਦੀ ਅਨਾਊਂਸਮੈਂਟ ਕੀਤੀ ਤੇ ਸ਼ੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ।
ਐਮੀ ਵਿਰਕ ਜੋ ਕਿ ਬਹੁਤ ਵਧੀਆ ਗਾਇਕ ਤੇ ਅਦਾਕਾਰ ਹਨ ਤੇ ਪਿਛਲੇ ਕੁਝ ਸਮੇਂ ਤੋਂ ਪ੍ਰੋਡਕਸ਼ਨ ਵਿੱਚ ਵੀ ਕਦਮ ਰੱਖਿਅਾ ਹੈ, ਆਪਣੇ ਕੰਮ ਨਾਲ ਦਰਸ਼ਕਾਂ ਨੂੰ ਹਮੇਸ਼ਾ ਖੁਸ਼ ਕਰਦੇ ਆਏ ਹਨ । ਹਾਲ ਹੀ ਵਿੱਚ ਐਮੀ ਵੱਲੋਂ  ਪ੍ਰੋਡਿਊਸ ਕੀਤੀ ਫ਼ਿਲਮ ‘ ਗੁੱਡੀਆ ਪਟੋਲੇ ‘ ਸਿਨੇਮਾਘਰਾਂ ਵਿੱਚ ਪੂਰੀ ਕਾਮਜਾਬੀ ਨਾਲ ਚੱਲ ਰਹੀ ਹੈ ਤੇ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਫ਼ਿਲਮ ‘ ਸੁਫ਼ਨਾ ‘ ਵਿੱਚ ਐਮੀ ਦੇ ਨਾਲ ਤਾਨੀਆ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਉਹ ਫ਼ਿਲਮ ‘ ਕਿਸਮਤ ‘ ਵਿੱਚ ਇੱਕ ਸਪੋਰਟ ਰੋਲ ਵਜੋਂ ਸਾਹਮਣੇ ਆਈ ਸੀ ਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਤੇ ਪਹਿਚਾਣ ਛੱਡ ਗਈ ਸੀ । ਇਥੇ ਇਹ ਕਹਿਣਾ ਠੀਕ ਹੋਵੇਗਾ ਕਿ ਐਮੀ ਤੇ ਤਾਨੀਆ ਦੀ ਜੋੜੀ ਇੱਕ ਵਾਰ ਫਿਰ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਖੁਸ਼ ਕਰੇਗੀ ।
ਫ਼ਿਲਮ ‘ ਸੁਫ਼ਨਾ ‘ ਦੀ ਕਹਾਣੀ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ ਤੇ ਫ਼ਿਲਮ ਨੂੰ ਡਾਇਰੈਕਟ ਵੀ ਜਗਦੀਪ ਦੁਆਰਾ ਹੀ ਕੀਤਾ ਜਾਵੇਗਾ । ਜਗਦੀਪ ਸਿੱਧੂ ਤੇ ਐਮੀ ਵਿਰਕ ਨੇ ਇਸ ਤੋਂ ਪਹਿਲਾਂ 6 ਫ਼ਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਤੇ ਓਹਨਾ ਦੀ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਕਾਮਜਾਬੀ ਬਖਸ਼ੀ ਹੈ । ਜਗਦੀਪ ਸਿੱਧੂ ਨੇ ਇਸ ਤੋਂ ਪਹਿਲਾਂ ਫ਼ਿਲਮ ‘ ਕਿਸਮਤ ‘ ਨੂੰ ਲਿਖਿਅਾ ਤੇ ਡਾਇਰੈਕਟ ਕੀਤਾ ਸੀ ਜਿਸਦਾ ਸੰਕਲਪ ਵੱਖਰਾ ਤੇ ਦਰਸ਼ਕਾਂ ਦੇ ਪਸੰਦੀਦਾ ਸੀ । ਜਗਦੀਪ ਹਮੇਸ਼ਾ ਹੀ ਕੁਝ ਵੱਖਰਾ ਤੇ ਵਧੀਆ ਲਿਖਦੇ ਹਨ ਤੇ ਫ਼ਿਲਮ ‘ ਸੁਫ਼ਨਾ ‘ ਵੀ ਓਹਨਾ ਦੀ ਕਲਮ ਵਿੱਚੋ ਕੁਝ ਨਵਾਂ ਹੀ ਲੈਕੇ ਆਵੇਗੀ ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫ਼ਿਲਮ ਦੇ ਪੋਸਟਰ ਤੇ ਲਿਖੀਆਂ ਬੁੱਲੇ ਸ਼ਾਹ ਦੀਆਂ ਸਤਰਾਂ ਤੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਇਹ ਕਹਾਣੀ ਪਿਆਰ ਕਰਨ ਵਾਲਿਅਾਂ ਉਪਰ ਫਿਲਮਾਈ ਜਾਵੇਗੀ ਤੇ ਨਾਲ ਹੀ ਜਗਦੀਪ ਸਿੱਧੂ ਤੇ ਐਮੀ
ਵਿਰਕ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀ ਦੱਸਿਅਾ ਹੈ ਕਿ ਇਹ ਕਹਾਣੀ ਓਹਨਾ ਪਿਆਰ ਕਰਨ ਵਾਲਿਅਾਂ ਤੇ ਹੈ ਜਿਹਨਾਂ ਬਾਰੇ ਕੋਈ ਵੀ ਨਹੀਂ ਸੋਚਦਾ । ਇਥੇ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਹਾਣੀ ਫ਼ਿਲਮ ਕਿਸਮਤ ਦਾ ਦੂਜਾ ਭਾਗ ਵੀ ਹੋ ਸਕਦਾ ਹੈ ।
ਫ਼ਿਲਮ ‘ ਸੁਫ਼ਨਾ ‘ 14 ਫ਼ਰਵਰੀ 2020 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ ਤੇ ਐਮੀ ਵਿਰਕ ਦੀ ‘ ਇਨ ਹਾਊਸ ਗਰੁੱਪ ‘ ਵੱਲੋਂ ਡਿਸਟਰੀਬਿਓਟ ਕੀਤੀ ਜਾਵੇਗੀ । ਆਸ ਹੈ ਕਿ ਐਮੀ ਤੇ ਜਗਦੀਪ ਦੀ ਜੋੜੀ ਇਸ ਨਵੇਂ ਪ੍ਰੋਜੈਕਟ ਨਾਲ ਇੱਕ ਵਾਰ ਫਿਰ ਦਰਸ਼ਕਾਂ ਦੀਆਂ ਉਮੀਦਾਂ ਤੇ ਖ਼ਰਾ ਉਤਰਨਗੇ ।

Comments

comments