‘ਇੱਕ ਸੰਧੂ ਹੁੰਦਾ ਸੀ’ ਦਾ ਪ੍ਰੋਮੋਸ਼ਨਲ ਗਾਣਾ ‘ਚਰਚੇ’ ਅੱਜ ਰਿਲੀਜ਼ ਹੋਇਆ ਰਿਲੀਜ਼

ਗੋਲਡਨ ਬ੍ਰਿਜ਼ ਫਿਲਮ ਐਂਡ ਏੰਟਰਟੇਨਮੇੰਟ ਪ੍ਰਾਈਵੇਟ ਲਿਮਟਿਡ ਨੇ ਆਪਣੀ ਆਉਣ ਵਾਲ਼ੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਪ੍ਰੋਮੋਸ਼ਨਲ ਗੀਤ ਜਾਰੀ ਕੀਤਾ, ਜਿਸਦਾ ਸਿਰਲੇਖ ‘ਚਰਚੇ’ ਹੈ। ਇਹ ਡਿਊਟ ਗਾਣਾ ਸ਼ਿਪਰਾ ਗੋਇਲ ਦੇ ਨਾਲ ਅਭਿਨੇਤਾ ਗਿੱਪੀ ਗਰੇਵਾਲ ਨੇ ਗਾਇਆ ਹੈ। ਗਿੱਪੀ ਗਰੇਵਾਲ ਇਸ ਫਿਲਮ ਵਿੱਚ ਮੁੱਖ ਕਿਰਦਾਰ ਵੀ ਨਿਭਾ ਰਹੇ ਹਨ। ਇਹ ਗੀਤ ਹੈਪੀ ਰਾਏਕੋਟੀ ਵਲੋਂ ਲਿਖਿਆ ਗਿਆ ਹੈ। ਗਾਣੇ ਦਾ ਸੰਗੀਤ ਦੇਸੀ ਕਰੂ ਨੇ ਦਿੱਤਾ ਹੈ। ਇਹ ਇੱਕ ਸੰਪੂਰਨ ਬੀਟ ਨੰਬਰ ਹੈ ਜੋ ਸਿਰਫ ਕਾਰਾਂ ਅਤੇ ਜਿੰਮ ਵਿੱਚ ਹੀ ਨਹੀਂ ਬਲਕਿ ਵਿਆਹ-ਸ਼ਾਦੀਆਂ ਵਿੱਚ ਨੱਚਣ ਲਈ ਵੀ ਬਣਾਇਆ ਗਿਆ ਹੈ।

ਗਾਇਕ-ਅਭਿਨੇਤਾ ਗਿੱਪੀ ਗਰੇਵਾਲ ਨੇ ਕਿਹਾ,“ਇੱਕ ਸੰਧੂ ਹੁੰਦਾ ਸੀ’ ਚ ਇੱਕ ਮਨੋਰੰਜਕ ਪੈਕੇਜ ਬਣਨ ਦੇ ਸਾਰੇ ਤੱਤ ਮੌਜੂਦ ਹਨ। ਜੋ ਪ੍ਰਤੀਕ੍ਰਿਆ ਫ਼ਿਲਮ ਦੇ ਟੀਜ਼ਰ ਤੇ ਟ੍ਰੇਲਰ ਨੂੰ ਮਿਲੀ ਹੈ, ਉਹ ਕਮਾਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕ ‘ਚਰਚੇ’ ਨੂੰ ਵੀ ਇਸੇ ਤਰ੍ਹਾਂ ਪਿਆਰ ਦੇਣਗੇ।“

ਇਹ ਫ਼ਿਲਮ ਦੋਸਤੀ, ਬਦਲਾ, ਐਕਸ਼ਨ ਅਤੇ ਰੋਮਾਂਸ ਦਾ ਪੂਰਾ ਪੈਕਜ ਹੈ ਜੋ ਕਾਲਜ ਦੇ ਦਿਨਾਂ ਦੀ ਯਾਦ ਦਿਲਾਉਂਦੀ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਕਿਰਦਾਰ ਵਿੱਚ ਹਨ। ਉਨ੍ਹਾਂ ਦੇ ਨਾਲ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੋਸ਼ਨ ਪ੍ਰਿੰਸ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਰਾਕੇਸ਼ ਮੇਹਤਾ ਨੇ ਇਸ ਐਕਸ਼ਨ- ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਐਕਸ਼ਨ ਡਾਇਰੈਕਸ਼ਨ ਸ਼ਾਮ ਕੌਸ਼ਲ ਨੇ ਕੀਤਾ ਹੈ। ਇਸ ਸਾਰੇ ਪ੍ਰੋਜੈਕਟ ਨੂੰ ਬੱਲੀ ਸਿੰਘ ਕੱਕੜ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ।
ਫਿਲਮ ਦਾ ਸੰਗੀਤ ਹੰਬਲ ਮਿਉਜ਼ਿਕ ਦੇ ਅਧੀਨ ਜਾਰੀ ਕੀਤਾ ਗਿਆ ਹੈ। ਫਿਲਮ ਦਾ ਵਿਸ਼ਵ ਵਿਤ੍ਰਨ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਦੁਆਰਾ ਕੀਤਾ ਗਿਆ ਹੈ। ‘ਇੱਕ ਸੰਧੂ ਹੁੰਦਾ ਸੀ’ 28 ਫਰਵਰੀ 2020 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ। ‘ਚਰਚੇ’ ਗੀਤ 7 ਫਰਵਰੀ 2020 ਨੂੰ ਹੰਬਲ ਮਿਊਜ਼ਿਕ ਦੇ ਯੂ ਟਿਊਬ ਤੇ ਰਿਲੀਜ਼ ਹੋ ਚੁੱਕਾ ਹੈ।

Comments

comments