ਇਕ ਦਿਨ ਬਾਅਦ 12 ਅਪ੍ਰੈਲ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਹੈ ” ਮੰਜੇ ਬਿਸਤਰੇ 2 “

ਅੱਜ ਦੇ ਸਮੇਂ ਪੰਜਾਬੀ ਫ਼ਿਲਮ ਇੰਡਸਟਰੀ ਤਰੱਕੀ ਦੀਆ ਬੁਲੰਦੀਆਂ ਤੇ ਹੈ ਇਸ ਦਾ ਕਾਰਣ ਹੈ ਹਰ ਹਫ਼ਤੇ ਰਿਲੀਜ਼ ਹੋ ਰਹੀ ਕੋਈ ਨਾ ਕੋਈ ਪੰਜਾਬੀ ਫ਼ਿਲਮ, ਬਲਕਿ ਕਿਸੇ ਕਿਸੇ ਹਫ਼ਤੇ ਤਾਂ ਇਕ ਦੀ ਬਜਾਏ 2-2 ਫ਼ਿਲਮਾਂ ਆ ਰਹੀਆਂ ਨੇ । ਅੱਜ ਅਸੀਂ ਗੱਲ ਕਰਾਂਗੇ ਇਸ ਸਾਲ ਦੀ ਸੱਬ ਤੋਂ ਚਰਚਿੱਤ ਫ਼ਿਲਮ ” ਮੰਜੇ ਬਿਸਤਰੇ 2 ” ਦੀ ਜੋ ਕਿ ਕੱਲ 12 ਅਪ੍ਰੈਲ 2019 ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਹੈ । ” ਮੰਜੇ ਬਿਸਤਰੇ 2 ” ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਅ ਰਹੇ ਹਨ ‘ਤੇ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਨਿਸ਼ਾ ਬਾਨੋ, ਰਘਬੀਰ ਬੋਲੀ ਅਤੇ ਜੱਗੀ ਸਿੰਘ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ ‘ਤੇ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਖ਼ੁਦ ਗਿੱਪੀ ਗਰੇਵਾਲ ਦੁਆਰਾ ਲਿਖਿਆ ਗਿਆ ਹੈ । ਫ਼ਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਵੱਲੋਂ ਲਿਖੇ ਗਏ ਹਨ ।
ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਫ਼ਿਲਮ ਦੀ ਅਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਜੋ ਕਿ ਫ਼ਿਲਮ ਦੇ ਰਿਲੀਜ਼ ਸਮੇਂ ਤੋਂ ਇਕ ਹਫ਼ਤਾ ਪਹਿਲਾ ਹੀ ਸ਼ੁਰੂ ਕਰ ਦਿੱਤੀ ਸੀ । ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਦੇਖਦੇ ਹੋਏ ਹੀ ਅਡਵਾਂਸ ਬੁਕਿੰਗ ਇਹਨਾਂ ਸਮਾਂ ਪਹਿਲਾ ਸ਼ੁਰੂ ਕੀਤੀ ਗਈ ਸੀ । ” ਮੰਜੇ ਬਿਸਤਰੇ 2 ” ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਦੇਖਦੇ ਹੋਏ ਕਿਸੇ ਵੀ ਫ਼ਿਲਮ ਪ੍ਰੋਡਿਊਸਰ ਨੇ ਇਸ ਹਫ਼ਤੇ ਆਪਣੀ ਫ਼ਿਲਮ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਬਲਕਿ ਇਸ ਤੋਂ ਅਗਲੇ ਹਫ਼ਤੇ ਵੀ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ।
ਸਾਲ 2017 ਵਿੱਚ ਰਿਲੀਜ਼ ਹੋਈ ਫ਼ਿਲਮ ” ਮੰਜੇ ਬਿਸਤਰੇ ” ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਸੀ । ” ਮੰਜੇ ਬਿਸਤਰੇ 2 ” ਉਸੇ ਫ਼ਿਲਮ ਦਾ ਸੀਕੁਅਲ ਹੈ । ” ਮੰਜੇ ਬਿਸਤਰੇ ” ਫ਼ਿਲਮ ਨੂੰ ਦਰਸ਼ਕਾਂ ਵੱਲੋਂ ਇਹਨਾਂ ਪਿਆਰ ਦਿੱਤਾ ਗਿਆ ਕਿ ਫ਼ਿਲਮ ਦੀ ਟੀਮ ਨੂੰ ਇਸ ਦਾ ਸੀਕੁਅਲ ਤਿਆਰ ਕਰਨਾ ਪਿਆ । ” ਮੰਜੇ ਬਿਸਤਰੇ 2 ” ਦਾ ਪਹਿਲਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਫ਼ਿਰ ਉਸ ਤੋਂ ਬਾਅਦ 2 ਗਾਣੇ ਜਿਹਨਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ । ਕੁਝ ਦਿਨ ਪਹਿਲਾ ਰਿਲੀਜ਼ ਹੋਏ ਟ੍ਰੇਲਰ ਨੂੰ ਵੀ ਦਰਸ਼ਕ ਮਣਾਂ ਮੂੰਹੀ ਪਿਆਰ ਦੇ ਰਹੇ ਹਨ । 2 ਦਿਨ ਪਹਿਲਾ ਕਰਮਜੀਤ ਅਨਮੋਲ ਦੀ ਅਵਾਜ ਵਿੱਚ ਰਿਲੀਜ਼ ਹੋਇਆ ਗਾਣਾ ” ਨੈਣਾਂ ” ਦਰਸ਼ਕਾਂ ਦੀ ਫ਼ਿਲਮ ਦੇਖਣ ਦੀ ਉਕਸਕਤਾ ਨੂੰ ਹੋਰ ਵਧਾ ਰਿਹਾ ਹੈ ।
ਗਿੱਪੀ ਗਰੇਵਾਲ ਦੇ ਬੈਨਰ ” ਹੰਬਲ ਮੋਸ਼ਨ ਪਿਚਕਰਸ ” ਦੇ ਬੈਨਰ ਹੇਠ ਬਣੀ ਇਹ ਫ਼ਿਲਮ ਕਾਮੇਡੀ ਨਾਲ ਭਰਭੂਰ ਹੈ । ” ਮੰਜੇ ਬਿਸਤਰੇ 2 ” ਦੀ ਟੀਮ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਹਰ ਉਮਰ ਦੇ ਦਰਸ਼ਕ ਇਸ ਵਿਚਲੀ ਕਾਮੇਡੀ, ਡਰਾਮੇ ਨੂੰ ਪਸੰਦ ਕਰਨਗੇ ਤੇ ਇਹ ਫ਼ਿਲਮ ਦਰਸ਼ਕਾਂ ਦੀਆ ਉਮੀਦਾਂ ਤੇ ਪੂਰੀ ਉਤਰੇਗੀ । ਪਰਿਵਾਰਕ ਕਾਮੇਡੀ ਡਰਾਮਾ ਭਰਭੂਰ ਇਹ ਫ਼ਿਲਮ ਕੱਲ 12 ਅਪ੍ਰੈਲ 2019 ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ । ਫ਼ਿਲਮ ਦੀ ਅਡਵਾਂਸ ਬੁਕਿੰਗ ਚੱਲ ਰਹੀ ਹੈ, ਇਸ ਵੀਕਐਂਡ ਮੰਜੇ ਬਿਸਤਰੇ ਇਕੱਠੇ ਕਰਨ ਲਈ ਦਰਸ਼ਕ ਅਡਵਾਂਸ ਬੁਕਿੰਗ ਦਾ ਸਹਾਰਾ ਲੈ ਸਕਦੇ ਹਨ ।

Comments

comments

Post Author: Jasdeep Singh Rattan