ਅਦਾਕਾਰ/ਗਾਇਕ ਵਿੱਕੀ ਸ਼ਰਮਾ ਅਤੇ ਨਿਰਦੇਸ਼ਕ ਰਾਹੁਲ ਖਾਨ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਵੱਧ ਰਹੇ ਹਨ ਅੱਗੇ

ਮੁਹਾਲੀ, 7 ਫਰਵਰੀ 2020, ਭਾਰਤ ਦੀ ਧਰਤੀ ਟੈਲੇਂਟਿਡ ਲੋਕਾਂ ਨਾਲ ਭਰੀ ਹੋਈ ਹੈ ਜੋ ਹੌਲੀ ਹੌਲੀ ਸਾਹਮਣੇ ਆ ਰਹੇ ਹਨ। ਲਗਭਗ ਹਰ ਦਿਨ ਅਸੀਂ ਨਵੇਂ ਟੈਲੇਂਟ ਅਤੇ ਉਨ੍ਹਾਂ ਦੀ ਏੰਟਰਟੇਨਮੇੰਟ ਇੰਡਸਟਰੀ ਵਿੱਚ ਯਾਤਰਾ ਦੀ ਸ਼ੁਰੂਆਤ ਬਾਰੇ ਸੁਣਦੇ ਹਾਂ। ਹੁਣ ਫੇਰ ਇੱਕ ਨਵੇਂ ਕਲਾਕਾਰ ਨੇ ਇਸ ਇੰਡਸਟਰੀ ਵਿਚ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਅਤੇ ਉਸ ਕਲਾਕਾਰ ਦਾ ਨਾਮ ਵਿੱਕੀ ਸ਼ਰਮਾ ਹੈ।

DISCO NIGHT by Vicky Sharma
DISCO NIGHT by Vicky Sharma

ਵਿੱਕੀ ਸ਼ਰਮਾ ਆਪਣੇ ਪਹਿਲੇ ਗਾਣੇ ਨਾਲ ਆ ਰਹੇ ਹਨ ਜਿਸਦਾ ਨਾਮ ਹੈ ‘ਡਿਸਕੋ ਨਾਈਟ’। ਗਾਣੇ ਦੇ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਗਣੇ ਨੂੰ ਸੰਗੀਤ ਸਮੀਰ ਨੇ ਦਿੱਤਾ ਹੈ ਅਤੇ ਗਾਣੇ ਦੀ ਵੀਡੀਓ ਨੂੰ ਪੈਰਿਸ ਏੰਟਰਟੇਨਮੇੰਟ ਇੰਡੀਆ ਦੇ ਰਾਹੁਲ ਖਾਨ ਨੇ ਡਾਇਰੈਕਟ ਕੀਤਾ ਹੈ। ਗਾਣਾ ਸਟਾਰ ਟੈਲੇਂਟਿਡ ਮੀਡੀਆ ਅਕੈਡਮੀ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ ਦੀ ਨਿਰਮਾਤਾ ਦਾਮਿਨੀ ਜੋਸ਼ੀ ਹੈ। ਗਾਣਾ ਐਸਟੀਐਮਏ ਮਿਊਜ਼ਿਕ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।
ਆਪਣੇ ਪਹਿਲੇ ਗਾਣੇ ਬਾਰੇ ਗੱਲ ਕਰਦਿਆਂ ਵਿੱਕੀ ਸ਼ਰਮਾ ਨੇ ਕਿਹਾ, “ਮੈਂ ਹਮੇਸ਼ਾ ਗਾਇਕ ਬਣਨ ਦਾ ਸੁਪਨਾ ਦੇਖਿਆ ਹੈ। ਇਹ ਮੇਰਾ ਜਨੂੰਨ ਹੈ ਅਤੇ ਆਖਰਕਾਰ ਮੈਨੂੰ ਇਸ ਨੂੰ ਜੀਉਣ ਦਾ ਮੌਕਾ ਮਿਲਿਆ ਇਸ ਲਈ ਮੈਂ ਬਹੁਤ ਖੁਸ਼ ਹਾਂ। ਮੇਰਾ ਗਾਣਾ ਇਕ ਪਾਰਟੀ ਨੰਬਰ ਹੈ ਅਤੇ ਮੈਂ ਜਾਣਦਾ ਹਾਂ ਕਿ ਇਸ ਨੂੰ ਸੁਣਨ ਤੋਂ ਬਾਅਦ ਜਨਤਾ ਨਿਸ਼ਚਤ ਤੌਰ ‘ਤੇ ਮੇਰੇ ਇਸ ਗਾਣੇ ਨੂੰ ਪਸੰਦ ਕਰਨਗੇ ਅਤੇ ਮੇਰੀ ਅੱਗੇ ਦੇ ਸਫ਼ਰ ਵਿਚ ਮੇਰਾ ਸਾਥ ਦੇਣਗੇ। ”
ਗਾਣੇ ਦੇ ਨਿਰਦੇਸ਼ਕ ਰਾਹੁਲ ਖਾਨ ਨੇ ਕਿਹਾ, “ਕੈਮਰੇ ਦੇ ਸਾਹਮਣੇ ਤੋਂ ਲੈ ਕੇ ਕੈਮਰੇ ਦੇ ਪਿੱਛੇ ਤੱਕ, ਮੈਂ ਇਸ ਤਬਦੀਲੀ ਦਾ ਅਨੰਦ ਲੈ ਰਿਹਾ ਹਾਂ। ਅਜਿਹੇ ਸ਼ਾਨਦਾਰ ਗਾਣੇ ਦਾ ਨਿਰਦੇਸ਼ਨ ਕਰਨਾ ਬਹੁਤ ਮਜ਼ੇਦਾਰ ਸੀ। ਪੂਰੀ ਟੀਮ ਨੇ ਇਸ ਗਾਣੇ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਵਿੱਕੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ। ”
ਗਾਣੇ ਦੀ ਨਿਰਮਾਤਾ ਦਾਮਿਨੀ ਜੋਸ਼ੀ ਨੇ ਕਿਹਾ, “ਅਸੀਂ ਹਮੇਸ਼ਾਂ ਨਵੇਂ ਟੈਲੇਂਟ ਦਾ ਸਵਾਗਤ ਕਰਦੇ ਹਾਂ ਅਤੇ ਜਦੋਂ ਵੀ ਸਾਨੂੰ ਕੋਈ ਨਵੇਂ ਟੈਲੇਂਟ ਨੂੰ ਲਾਂਚ ਕਰਨ ਦਾ ਮੌਕਾ ਮਿਲਦਾ ਹੈ ਅਸੀਂ ਕਦੇ ਪਿੱਛੇ ਨਹੀਂ ਹਟਦੇ। ਵਿੱਕੀ ਇਕ ਮਿਹਨਤੀ ਲੜਕਾ ਹੈ ਜਿਸ ਦੀਆਂ ਅੱਖਾਂ ਵਿਚ ਵੱਡੇ ਸੁਪਨੇ ਹਨ। ਅਸੀਂ ਲੋਕ ਦੇ ਹੁੰਗਾਰੇ ਦੀ ਉਡੀਕ ਕਰ ਰਹੇ ਹਾਂ।”
‘ਡਿਸਕੋ ਨਾਈਟ’ ਗਾਣਾ ਐਸਟੀਐਮਏ ਮਿਊਜ਼ਿਕ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।

Comments

comments